Farmer protest| 23 ਸਖ਼ਤ ਸ਼ਰਤਾਂ ਬਾਅਦ ਕਿਸਾਨਾਂ ਨੂੰ ਦਿੱਲੀ ਵੜਨ ਦੀ ਮਿਲੀ ਇਜਾਜ਼ਤ
Farmer protest| 23 ਸਖ਼ਤ ਸ਼ਰਤਾਂ ਬਾਅਦ ਕਿਸਾਨਾਂ ਨੂੰ ਦਿੱਲੀ ਵੜਨ ਦੀ ਮਿਲੀ ਇਜਾਜ਼ਤ
#ShubkaranSingh #Haryana #Highcourt #CMMann #Bhagwantmann #SC #Gurnamsinghcharuni #sarwansinghpandher #SKM #jagjitsinghdallewal #Mahapanchayat #PMModi #FarmersProtest #LokSabhaPolls #DelhiTraffic #DelhiPolice #Protest #MSP #RamlilaMaidan #Punjab #abpsanjha
ਕਿਸਾਨ ਦਿੱਲੀ ਜਾ ਤਾਂ ਬੈਠੇ ਨੇ ਪਰ ਕਿਸਾਨਾਂ ਨੂੰ ਇੱਥੇ ਆਉਣ ਲਈ ਇੱਕ ਨਹੀਂ ਦੋ ਨਹੀਂ ਸਗੋਂ ਪ੍ਰਸ਼ਾਸਨ ਦੀਆਂ 23 ਸ਼ਰਤਾਂ ਮੰਨਣੀਆਂ ਪਈਆਂ, ਦੇਸ਼ ਦੀਆਂ 400 ਤੋਂ ਵੱਧ ਕਿਸਾਨ ਤੇ ਹੋਰ ਭਾਈਵਾਲ ਜਥੇਬੰਦੀਆਂ ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਮੋਦੀ ਸਰਕਾਰ ਨੂੰ ਵੰਗਾਰਣ ਨੂੰ ਤਿਆਰ ਹਨ, ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ 'ਕਿਸਾਨ-ਮਜ਼ਦੂਰ ਮਹਾਪੰਚਾਇਤ' ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਸਾਨ ਅਗਲੇ ਸੰਘਰਸ਼ ਦੀ ਰਣਨੀਤੀ ਦਾ ਐਲਾਨ ਕਰ ਸਕਦੇ ਹਨ।ਉਧਰ, ਦਿੱਲੀ ਪੁਲਿਸ ਨੇ 23 ਸਖ਼ਤ ਸ਼ਰਤਾਂ ਸਮੇਤ ਸੰਯੁਕਤ ਕਿਸਾਨ ਮੋਰਚਾ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਮਹਾਪੰਚਾਇਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਸ਼ਰਤਾਂ ਤੋਂ ਤੈਅ ਹੈ ਕਿ ਕਿਸਾਨ ਦਿੱਲੀ ਵਿੱਚ ਮੋਰਚਾ ਨਹੀਂ ਲਾ ਸਕਣਗੇ।
ਇਨ੍ਹਾਂ ਸ਼ਰਤਾਂ ਮੁਤਾਬਕ ਕੋਈ ਕਿਸਾਨ ਟਰੈਕਟਰ-ਟਰਾਲੀ ਨਹੀਂ ਲਿਆਏਗਾ।
ਰਾਤ ਨੂੰ ਮਹਾਪੰਚਾਇਤ ਵਾਲੇ ਸਥਾਨ ’ਤੇ ਨਹੀਂ ਰੁਕੇਗਾ।