Farmers Protest | Shambhu Border 'ਤੇ ਹਰਿਆਣਾ ਪੁਲਿਸ ਦੀ ਧੱਕੇਸ਼ਾਹੀ? ਜ਼ਖਮੀ ਕਿਸਾਨ ਨੇ ਕੀਤੇ ਖ਼ੁਲਾਸੇ!

Continues below advertisement

ਕੈਂਸਰ ਤੋਂ ਪੀੜਤ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ (Jagjit Singh Dallewal) 26 ਨਵੰਬਰ ਤੋਂ ਪੰਜਾਬ-ਹਰਿਆਣਾ ਸਰਹੱਦ 'ਤੇ ਖਨੌਰੀ ਸਰਹੱਦ 'ਤੇ ਭੁੱਖ ਹੜਤਾਲ 'ਤੇ ਹਨ। ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਡਾਕਟਰਾਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਜਗਜੀਤ ਡੱਲੇਵਾਲ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਸਥਿਤੀ ਇਹ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਸਮੇਂ ਦਿਲ ਦਾ ਦੌਰਾ ਪੈ ਸਕਦਾ ਹੈ ਪਰ ਡੱਲੇਵਾਲ ਆਪਣੀ ਗੱਲ ਉੱਤੇ ਬਜਿੱਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂ ਤਾਂ ਸਰਕਾਰ ਗੱਲ ਮੰਨ ਲਵੇ ਨਹੀਂ ਉਹ ਸ਼ਹਾਦਤ ਦੇ ਦੇਣਗੇ। 

ਡੱਲੇਵਾਲ ਦੇ ਇਸ ਦ੍ਰਿੜ ਨਿਸ਼ਚੇ ਨੂੰ ਦੇਖਕੇ ਸਿੱਖ ਬੁਧੀਜੀਵੀਆਂ ਤੇ ਸ਼ੰਘਰਸ਼ੀ ਯੋਧਿਆ ਦੇ ਮਨਾਂ ਵਿੱਚ ਦਰਸ਼ਨ ਸਿੰਘ ਫੇਰੂਮਾਨ ਦੀ ਜ਼ਿੰਦਗੀ ਘੁੰਮਣ ਲੱਗੀ ਹੈ। ਅਜੋਕੀ ਪੀੜੀ ਨੂੰ ਯਾਦ ਕਰਵਾ ਦਈਏ ਕਿ ਜਥੇਦਾਰ ਦਰਸ਼ਨ ਸਿੰਘ ਕੌਮ ਦੇ ਇਹੋ ਜਿਹੇ ਯੋਧੇ ਹੋਏ ਹਨ ਜਿਨ੍ਹਾਂ ਨੇ ਪੰਜਾਬ ਦੀਆਂ ਹੱਕੀ ਮੰਗਾਂ ਲਈ 74 ਦਿਨਾਂ ਦਾ ਮਰਨ ਵਰਤ ਰੱਖਕੇ ਸ਼ਹਾਦਤ ਹਾਸਲ ਕੀਤੀ।

Continues below advertisement

JOIN US ON

Telegram