MC Election | ਨਗਰ ਨਿਗਮ ਚੋਣਾਂ 'ਚ ਧੱਕੇਸ਼ਾਹੀ! ਕਾਗਜ਼ਾਂ ਦੇ ਨਾਲ ਔਰਤਾਂ ਦੇ ਪਾੜੇ ਗਏ ਕੱਪੜੇ! | Abp Sanjha

Continues below advertisement

ਜੈ ਇੰਦਰ ਕੌਰ ਨੇ ਲਿਖਿਆ ਕਿ ਮੈਂ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਤਰਫੋਂ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਇਨ੍ਹਾਂ ਨਿੰਦਣਯੋਗ ਘਟਨਾਵਾਂ ਖ਼ਿਲਾਫ਼ ਤੁਰੰਤ ਤੇ ਫੈਸਲਾਕੁੰਨ ਕਾਰਵਾਈ ਕਰਨ ਦੀ ਅਪੀਲ ਕਰ ਰਹੀ ਹਾਂ। ਪਟਿਆਲਾ ਵਿੱਚ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਭਾਜਪਾ ਉਮੀਦਵਾਰਾਂ ਤੇ ਸਮਰਥਕਾਂ ਸਮੇਤ ਔਰਤਾਂ ਨੂੰ ਆਮ ਆਦਮੀ ਪਾਰਟੀ (AAP) ਦੇ ਮੈਂਬਰਾਂ ਅਤੇ ਸਮਰਥਕਾਂ ਵੱਲੋਂ ਬਦਸਲੂਕੀ ਅਤੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਉਨ੍ਹਾਂ ਨੇ ਨਾਲ ਹੀ ਇਸ ਦੀ ਵੀਡੀਓ ਵੀ ਸਾਂਝੀ ਕੀਤੀ ਹੈ।ਪੰਜਾਬ ਵਿੱਚ ਚੱਲ ਰਹੀਆਂ ਨਗਰ ਨਿਗਮ ਚੋਣਾਂ ਦੌਰਾਨ ਪਟਿਆਲਾ ਵਿੱਚ ਇੱਕ ਔਰਤ ਦੇ ਕੱਪੜੇ ਪਾੜਨ ਦੀ ਘਟਨਾ ਸਬੰਧੀ ਭਾਜਪਾ ਮਹਿਲਾ ਮੋਰਚਾ ਦੀ ਮੁਖੀ ਜੈਇੰਦਰ ਕੌਰ ਨੇ ਕੌਮੀ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ। ਉਨ੍ਹਾਂ ਕਿਹਾ ਕਿ ਮੈਂ ਔਰਤਾਂ ਨਾਲ ਹੋ ਰਹੇ ਭਿਆਨਕ ਸਲੂਕ 'ਤੇ ਡੂੰਘੀ ਚਿੰਤਾ ਨਾਲ ਇਹ ਪੱਤਰ ਲਿਖ ਰਹੀ ਹਾਂ ਤੇ ਰਾਜ ਮਹਿਲਾ ਕਮਿਸ਼ਨ ਤੁਹਾਡੇ ਨਿਰਦੇਸ਼ਾਂ ਦੀ ਉਡੀਕ ਕਰ ਰਿਹਾ ਹੈ।

Continues below advertisement

JOIN US ON

Telegram