Ganesh Chaturathi : ਚਲਦੀ ਪੂਜਾ 'ਚ ਬਿਜਲੀ ਦੇ ਕੱਟ ਲੱਗਣ ਤੋਂ ਬਾਅਦ ਹੰਗਾਮਾ

Ganesh Chaturathi : ਚਲਦੀ ਪੂਜਾ 'ਚ ਬਿਜਲੀ ਦੇ ਕੱਟ ਲੱਗਣ ਤੋਂ ਬਾਅਦ ਹੰਗਾਮਾ

 

ਖੰਨਾ 'ਚ ਭਗਵਾਨ ਸ਼੍ਰੀ ਗਣੇਸ਼ ਜੀ ਦੀ ਚੱਲ ਰਹੀ ਆਰਤੀ ਦੌਰਾਨ ਬਿਜਲੀ ਕੱਟੇ ਜਾਣ ਤੋਂ ਬਾਅਦ ਹੰਗਾਮਾ ਹੋ ਗਿਆ। ਜਿਸ ਤੋਂ ਬਾਅਦ ਲੋਕਾਂ ਨੇ ਇਲਾਕੇ ਦੇ ਚੌਰਾਹੇ ਵਿੱਚ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਇਲਾਕੇ ਦੇ ਇਕ ਨੌਜਵਾਨ 'ਤੇ ਬਿਜਲੀ ਵਿਭਾਗ ਨੂੰ ਝੂਠੀ ਸ਼ਿਕਾਇਤ ਦੇਣ ਦਾ ਦੋਸ਼ ਸੀ। ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਗੌਰਵ ਮੈਨਰੋ ਨਾਮਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਪ੍ਰਦਰਸ਼ਨਕਾਰੀ ਸ਼ਾਂਤ ਹੋਏ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਾਰਕ ਵਿੱਚ ਪਿਛਲੇ ਕਈ ਸਾਲਾਂ ਤੋਂ ਗਣਪਤੀ ਮਹੋਤਸਵ ਮਨਾਇਆ ਜਾਂਦਾ ਹੈ। ਸ਼ਾਮ ਨੂੰ ਜਦੋਂ ਆਰਤੀ ਕੀਤੀ ਜਾ ਰਹੀ ਸੀ ਤਾਂ ਹਨੇਰਾ ਛਾ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਇਲਾਕੇ ਦੇ ਗੌਰਵ ਮੈਨਰੋ ਨੇ ਸ਼ਿਕਾਇਤ ਦਰਜ ਕਰਵਾ ਕੇ ਬਿਜਲੀ ਕੱਟ ਦਿੱਤੀ ਹੈ। ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। 

JOIN US ON

Telegram
Sponsored Links by Taboola