Ghaggar Water Level Increase | ਪਹਾੜਾਂ 'ਚ ਬਰਸਾਤ - ਪੰਜਾਬ 'ਚ ਆ ਸਕਦੈ ਹੜ੍ਹ !!!
Ghaggar Water Level Increase | ਪਹਾੜਾਂ 'ਚ ਬਰਸਾਤ - ਪੰਜਾਬ 'ਚ ਆ ਸਕਦੈ ਹੜ੍ਹ !!!
ਪਹਾੜਾਂ 'ਚ ਬਰਸਾਤ - ਪੰਜਾਬ 'ਚ ਅਸਰ
ਘੱਗਰ ਨਦੀ ਦਾ ਪਾਣੀ ਦਾ ਪੱਧਰ ਵਧਿਆ
24 ਘੰਟਿਆਂ 'ਚ 6.5 ਫੁੱਟ ਵਧਿਆ ਪਾਣੀ ਦਾ ਪੱਧਰ
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲਿਆ ਘੱਗਰ ਦਾ ਜਾਇਜ਼ਾ
ਹਿਮਾਚਲ ਪ੍ਰਦੇਸ਼ ਵਿਚ ਪੇ ਰਹੇ ਮੀਂਹ ਦਾ ਅਸਰ ਪੰਜਾਬ ਚ ਨਜ਼ਰ ਆਉਣ ਲੱਗਾ ਹੈ
ਘੱਗਰ ਨਦੀ ਦਾ ਪਾਣੀ ਦਾ ਪੱਧਰ ਵਧਣ ਲੱਗਾ ਹੈ
ਪਿਛਲੇ 24 ਘੰਟੀਆਂ ਵਿੱਚ ਘੱਗਰ ਨਦੀ ਵਿੱਚ 6.5 ਫੁੱਟ ਵਧਿਆ ਪਾਣੀ ਦਾ ਪੱਧਰ
ਸੰਗਰੂਰ ਦੇ ਖਨੌਰੀ ਚ ਕੱਲ੍ਹ 726 ਫੁੱਟ ਅਤੇ ਹੁਣ ਸਵੇਰੇ 7 ਵਜੇ ਹੋਇਆ 732.5 ਫੁੱਟ ਪਾਣੀ
ਘੱਗਰ ਨਦੀ ਵਿੱਚ ਖਤਰੇ ਦਾ ਨਿਸ਼ਾਨ 747 ਫੁੱਟ
ਉਥੇ ਹੀ ਹਾਲਾਤ ਵੇਖਦੇ ਹੋਏ ਡਿਪਟੀ ਕਮਿਸ਼ਨਰ ਸੰਗਰੂਰ ਅਤੇ
ਐਸਐਸਪੀ ਸੰਗਰੂਰ ਨੇ ਲਿਆ ਮੌਕੇ ਤੇ ਆ ਕੇ ਘੱਗਰ ਦਾ ਜਾਇਜ਼ਾ
ਇਲਾਕੇ ਦੇ ਲੋਕਾਂ ਨਾਲ ਵੀ ਕੀਤੀ ਗੱਲਬਾਤ
ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਵਲੋਂ ਹਰ ਸਥਿਤੀ ਨਾਲ ਨਿਪਟਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ
ਤੇ ਕਿਸੇ ਵੀ ਤਰਾਂ ਦੇ ਖਤਰੇ ਨਾਲ ਨਜਿੱਠਣ ਲਈ,, ਗੋਤਾਖੋਰਾਂ ਦੀਆਂ ਟੀਮਾਂ ਅਤੇ ਜੇਸੀਬੀ ਮਸ਼ੀਨਾਂ ਪ੍ਰਸ਼ਾਸ਼ਨ ਵੱਲੋਂ ਤਿਆਰ
ਚੰਡੀਗੜ੍ਹ ਸੁਖਨਾ ਝੀਲ,, ਚੰਡੀਗੜ ਨਜਦੀਕ ਕਾਲਕਾ ਇਲਾਕੇ ਦੀਆਂ ਹਿਮਾਚਲ ਦੀਆਂ ਪਹਾੜੀਆਂ ਦਾ ਪਾਣੀ ਆਉਂਦਾ ਹੈ ਘੱਗਰ ਨਦੀ ਵਿੱਚ
ਪਿਛਲੇ ਸਾਲ 10 ਜੁਲਾਈ ਨੂੰ ਟੁੱਟਿਆ ਸੀ ਘੱਗਰ
ਪਿਛਲੇ ਸਾਲ ਘੱਗਰ ਨਦੀ ਟੁੱਟਣ ਕਾਰਨ ਹੋਈ ਸੀ ਵੱਡੀ ਤਬਾਹੀ ਹਜਾਰਾਂ ਏਕੜ ਫ਼ਸਲ ਹੋਈ ਸੀ ਬਰਬਾਦ
ਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਪਿਛਲੀ ਵਾਰ ਦੇ ਮੁਕਾਬਲੇ ਘੱਗਰ ਦੇ ਕਿਨਾਰਿਆਂ ਨੂੰ ਚੌੜਾ ਤੇ ਕੀਤਾ ਗਿਆ ਹੋਰ ਮਜਬੂਤ