Amritsar Airport 'ਤੇ ਕਸਟਮ ਨੇ Spice Jet ਮੁਲਾਜ਼ਮ ਤੋਂ ਬਰਾਮਦ ਕੀਤਾ 55 ਲੱਖ ਦਾ ਸੋਨਾ
Continues below advertisement
ਦੁਬਈ ਰਾਹੀਂ ਸੋਨੇ ਦੀ ਤਸਕਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਕਸਟਮ ਵਿਭਾਗ ਨੇ ਸ਼ੁੱਕਰਵਾਰ ਸਵੇਰੇ ਦੁਬਈ ਤੋਂ ਆਉਣ ਵਾਲੀ ਫਲਾਈਟ ਤੋਂ ਦੋ ਕਰਮਚਾਰੀਆਂ ਨੂੰ ਕਰੀਬ ਇੱਕ ਕਿਲੋਗ੍ਰਾਮ ਸੋਨੇ ਦੇ ਨਾਲ ਗ੍ਰਿਫਤਾਰ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਦੁਬਈ ਤੋਂ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸਪਾਈਸ ਜੈੱਟ ਦੀ ਉਡਾਣ ਸਵੇਰੇ ਲੈਂਡ ਹੋਈ ਅਤੇ ਕਸਟਮ ਵਿਭਾਗ ਨੇ ਦੁਬਈ ਤੋਂ ਆਉਣ ਵਾਲੇ ਯਾਤਰੀਆਂ ਦੇ ਨਾਲ-ਨਾਲ ਸਪਾਈਸ ਜੈੱਟ ਦੇ ਕਰਮਚਾਰੀਆਂ ਦੀ ਵੀ ਜਾਂਚ ਕੀਤੀ। ਇਸ ਦੌਰਾਨ ਫਲਾਈਟ ਦੇ ਅੰਦਰ ਕੇਟਰਿੰਗ ਕਰ ਰਹੇ ਰਾਹੁਲ ਨਾਂ ਦੇ ਕਰਮਚਾਰੀ ਕੋਲੋਂ 1.015 ਕਿਲੋ ਸੋਨਾ ਬਰਾਮਦ ਹੋਇਆ। ਕਸਟਮ ਵਿਭਾਗ ਵੱਲੋਂ ਜ਼ਬਤ ਕੀਤੇ ਗਏ ਸੋਨੇ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 55 ਲੱਖ ਰੁਪਏ ਦੇ ਕਰੀਬ ਹੈ।
Continues below advertisement
Tags :
Dubai Gold Price ABP Sanjha Amritsar Punjabi News Gold Smuggling Customs Department Guru Ramdas International Airport Spice Jet Flight Spice Jet Employees Gold Export International Market