CIA Incharge Pritpal Singh ਵੇਖ ਰਿਹਾ ਸੀ DSP ਬਣਨ ਦੇ ਸੁਪਨੇ,ਵੱਡੇ ਲਾਲਚ 'ਚ Gangster Deepak tinu ਨੂੰ ਕਰਵਾਇਆ ਫਰਾਰ

Continues below advertisement

ਪ੍ਰਿਤਪਾਲ ਸਿੰਘ ਬਾਰੇ ਵੱਡੇ ਖ਼ੁਲਾਸੇ 
ਵੱਡੇ ਲਾਲਚ 'ਚ ਗੈਂਗਸਟਰ ਨੂੰ ਫਰਾਰ ਕਰਵਾਇਆ
ਪ੍ਰਿਤਪਾਲ ਸਿੰਘ ਡੀਐਸਪੀ ਬਣਨਾ ਚਾਹੁੰਦਾ ਸੀ
ਪ੍ਰਿਤਪਾਲ ਸਿੰਘ ਟੀਨੂੰ ਦੀ ਚਾਲ ਨੂੰ ਨਾ ਸਮਝ ਸਕਿਆ 
ਸਲਾਖਾਂ ਪਿੱਛੇ ਪਹੁੰਚ ਗਿਆ ਪ੍ਰਿਤਪਾਲ ਸਿੰਘ 


ਗੱਲ ਕਰਦੇ ਹਾਂ ਗੈਂਗਸਟਰ ਦੀਪਕ ਟੀਨੂੰ ਦੀ ਜੋ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ ਲੇਕਿਨ ਮਾਨਸਾ ਪੁਲਿਸ ਦੀ ਹਿਰਾਸਤ ਚੋਂ ਫਰਾਰ ਹੋ ਚੁੱਕਾ ਹੈ | ਗੈਂਗਸਟਰ ਦੀ ਫਰਾਰੀ 'ਚ ਮਾਨਸਾ CIA ਇੰਚਾਰਜ ਪ੍ਰਿਤਪਾਲ ਸਿੰਘ ਦੀ ਅਹਿਮ ਭੂਮਿਕਾ ਹੈ ,ਜਿਸ ਦੇ ਚਲਦਿਆਂ ਪ੍ਰਿਤਪਾਲ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਕਰਕੇ ਗਿਰਫ਼ਤਾਰ ਕਰ ਲਿਆ ਗਿਆ ਹੈ | ਪੁੱਛ ਪੜਤਾਲ 'ਚ ਖੁਲਾਸਾ ਹੋਇਆ ਹੈ ਕਿ CIA ਇੰਚਾਰਜ ਪ੍ਰਿਤਪਾਲ ਸਿੰਘ ਨੇ ਵੱਡੇ ਲਾਲਚ 'ਚ ਗੈਂਗਸਟਰ ਨੂੰ ਫਰਾਰ ਕਰਵਾਇਆ |

CIA ਇੰਚਾਰਜ ਪ੍ਰਿਤਪਾਲ ਸਿੰਘ ਡੀਐਸਪੀ ਬਣਨਾ ਚਾਹੁੰਦਾ ਸੀ | ਗੈਂਗਸਟਰ ਦੀਪਕ ਟੀਨੂੰ ਨੇ ਪ੍ਰਿਤਪਾਲ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਏ.ਕੇ 47 ਤੋਂ ਇਲਾਵਾ ਹੈਂਡ ਗ੍ਰੇਨੇਡ ਦੀ ਵੱਡੀ ਬਰਾਮਦਗੀ ਕਰਵਾ ਦੇਵੇਗਾ। ਇਸ ਰਿਕਵਰੀ ਤੋਂ ਬਾਅਦ ਪ੍ਰਿਤਪਾਲ ਡੀਐਸਪੀ ਬਣਨ ਦੇ ਸੁਪਨੇ ਦੇਖ ਰਿਹਾ ਸੀ ਪਰ ਬਦਮਾਸ਼ ਟੀਨੂੰ ਦੀ ਚਾਲ ਨੂੰ ਨਾ ਸਮਝ ਸਕਿਆ ਅਤੇ ਸਲਾਖਾਂ ਪਿੱਛੇ ਪਹੁੰਚ ਗਿਆ।

ਸੂਤਰ ਦੱਸਦੇ ਹਨ ਕਿ ਮੂਸੇਵਾਲਾ ਕਤਲ ਕਾਂਡ ਵਿੱਚ ਜਦੋਂ ਮਾਨਸਾ ਪੁਲੀਸ ਮੁਲਜ਼ਮ ਪ੍ਰਿਅਵਰਤ ਫੌਜੀ, ਕੇਸ਼ਵ, ਕਸ਼ਿਸ਼, ਦੀਪਕ ਟੀਨੂੰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਸੀ, ਉਦੋਂ ਤੋਂ ਹੀ ਟੀਨੂੰ ਦੀ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਨਾਲ ਦੋਸਤੀ ਸੀ। ਸੂਤਰਾਂ ਦਾ ਦਾਅਵਾ ਹੈ ਕਿ ਪ੍ਰਿਤਪਾਲ ਸਿੰਘ ਨੇ ਆਪਣੇ ਚਹੇਤੇ ਅਧਿਕਾਰੀ ਨੂੰ ਵੀ ਭਰੋਸੇ ਵਿੱਚ ਲਿਆ ਸੀ।
ਇਸ ਅਧਿਕਾਰੀ ਨੂੰ ਪ੍ਰਿਤਪਾਲ ਅਤੇ ਟੀਨੂੰ ਵਿਚਕਾਰ ਹੋਏ ਸੌਦੇ ਦਾ ਵੀ ਪਤਾ ਸੀ। ਉਸ ਦੀ ਸਹਿਮਤੀ ਤੋਂ ਬਾਅਦ ਹੀ ਪ੍ਰਿਤਪਾਲ ਸਿੰਘ ਥਾਣਾ ਸਰਦੂਲਗੜ੍ਹ ਨਾਲ ਸਬੰਧਤ ਇੱਕ ਅਪਰਾਧਿਕ ਕੇਸ ਵਿੱਚ ਗੈਂਗਸਟਰ ਟੀਨੂੰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਇਆ ਤੇ ਦੀਪਕ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਲੈ ਗਿਆ |

ਰਿਮਾਂਡ ਦੇ ਪਹਿਲੇ ਅਤੇ ਦੂਜੇ ਦਿਨ ਉਸ ਨੇ ਟੀਨੂੰ ਨੂੰ ਆਪਣੀ ਸਹੇਲੀ ਨਾਲ ਮਿਲਣ ਲਈ ਮਜਬੂਰ ਕਰ ਦਿੱਤਾ। ਤੀਜੇ ਦਿਨ ਜਦੋਂ ਪ੍ਰਿਤਪਾਲ ਸਿੰਘ ਟੀਨੂੰ ਨੂੰ ਆਪਣੀ ਬਰੇਜ਼ਾ ਕਾਰ ਵਿੱਚ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਕਾਲੇ ਰੰਗ ਦੀ ਐਂਡੀਵਰ ਗੱਡੀ ਵਿੱਚ ਆਈ ਦੀਪਕ ਦੀ ਪ੍ਰੇਮਿਕਾ ਨੇ ਸਾਥੀਆਂ ਸਮੇਤ ਉਸ ਨੂੰ ਰੋਕ ਲਿਆ। ਇਸ ਤੋਂ ਬਾਅਦ ਉਹ ਟੀਨੂੰ ਨੂੰ ਪੁਲਸ ਹਿਰਾਸਤ 'ਚੋਂ ਲੈ ਗਈ।ਸੂਤਰ ਦੱਸਦੇ ਹਨ ਕਿ ਪ੍ਰਿਤਪਾਲ ਸਿੰਘ ਉਸ ਸਮੇਂ ਸ਼ਰਾਬ ਦੇ ਨਸ਼ੇ ਵਿੱਚ ਸੀ। 

ਸੋ ਕੁਲ ਮਿਲਾ ਕੇ ਡੀਐਸਪੀ ਬਣਨ ਦੇ ਸੁਪਨੇ ਦੇਖ ਰਿਹਾ ਪ੍ਰਿਤਪਾਲ ਸਿੰਘ ਹੁਣ ਸਲਾਖਾਂ ਪਿੱਛੇ ਪਹੁੰਚ ਗਿਆ।

Continues below advertisement

JOIN US ON

Telegram