Sidhu Mossewala Murder Case : Deepak tinu ਤੋਤੇ ਵਾਂਗ ਖੋਲ੍ਹ ਰਿਹਾ ਰਾਜ

ਮੂਸੇਵਾਲਾ ਕਤਲ ਕੇਸ 'ਚ ਵੱਡਾ ਖੁਲਾਸਾ,ਦੀਪਕ ਟੀਨੂੰ ਨੇ ਖੋਲ੍ਹੇ ਪੁਲਿਸ ਕੋਲ ਰਾਜ
ਟੀਨੂੰ ਨੂੰ ਭਜਾਉਣ 'ਚ ਉਸ ਦੇ ਭਰਾ ਚਿਰਾਗ ਨੇ ਕੀਤੀ ਸੀ ਮਦਦ
ਚਿਰਾਗ ਤੇ ਉਸ ਦੇ ਦੋ ਹੋਰ ਸਾਥੀ ਕਾਬੂ 
ਅਧਿਕਾਰੀ ਮੁਖਵਿੰਦਰ ਸਿੰਘ ਛੀਨਾ ਨੇ ਦਿੱਤੀ ਜਾਣਕਾਰੀ 

ਸਿੱਧੂ ਮੂਸੇਵਾਲਾ ਕਤਲ ਕੇਸ 'ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ ਵਲੋਂ ਵੱਡੇ ਖੁਲਾਸੇ ਕੀਤੇ ਗਏ ਹਨ |
ਟੀਨੂੰ ਤੋਂ ਪੁੱਛਗਿੱਛ 'ਚ ਸਾਹਮਣੇ ਆਇਆ ਹੈ ਕਿ ਜਦੋ ਦੀਪਕ ਟੀਨੂ ਮਾਨਸਾ ਪੁਲਿਸ ਦੀ ਹਿਰਾਸਤ 'ਚੋ ਭਜਿਆ ਸੀ ਤਾਂ ਇਸ ਕੰਮ 'ਚ ਉਸ ਦੇ ਭਰਾ ਚਿਰਾਗ ਨੇ ਉਸਦੀ ਮਦਦ ਕੀਤੀ ਸੀ |
ਜਿਸਨੇ ਟੀਨੂ ਨੂੰ ਫ਼ਰਜ਼ੀ ਪਾਸਪੋਰਟ ’ਤੇ ਨੇਪਾਲ ਦੇ ਰਸਤੇ ਵਿਦੇਸ਼ ਫਰਾਰ ਕਰਨ ਦੀ ਯੋਜਨਾ ਬਣਾਈ ਸੀ। 
ਖੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਚਿਰਾਗ ਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਹਰਿਆਣਾ ਦੇ ਹਿਸਾਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ 
ਜਿਨ੍ਹਾਂ ਕੋਲੋਂ 32 ਬੋਰ ਦੇ ਚਾਰ ਪਿਸਤੌਲਾਂ, 24 ਕਾਰਤੂਸਾਂ ਤੇ 2 ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ |
‘ਸਿਟ’ ਦੇ ਮੁਖੀ ਤੇ ਪਟਿਆਲਾ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਮੀਡੀਆ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ |

JOIN US ON

Telegram
Sponsored Links by Taboola