Breaking - Clash after Match: ਪਾਕਿਸਤਾਨ ਦੇ ਮੈਚ ਹਾਰਨ ਤੋਂ ਬਾਅਦ ਕਾਲਜ ਵਿੱਚ ਹੋਈ ਜ਼ਬਰਦਸਤ ਲੜਾਈ, ਕਈ ਜ਼ਖ਼ਮੀ
Download ABP Live App and Watch All Latest Videos
View In AppBreaking - Clash after Match: ਪਾਕਿਸਤਾਨ ਦੇ ਮੈਚ ਹਾਰਨ ਤੋਂ ਬਾਅਦ ਕਾਲਜ ਵਿੱਚ ਹੋਈ ਜ਼ਬਰਦਸਤ ਲੜਾਈ, ਕਈ ਜ਼ਖ਼ਮੀ
#pakvsengland #t20 #worldcup #englandwin #sorts #cricket
ਮੋਗਾ ਦੇ ਫਿਰੋਜ਼ਪੁਰ ਰੋਡ ਉੱਤੇ ਬਣੇ ਕਾਲਜ ਲਾਲ ਲਾਜਪਤ ਰਾਏ ਵਿੱਚ ਪਾਕਿਸਤਾਨ ਦੇ ਮੈਚ ਹਾਰਨ ਤੋਂ ਵਿਦਿਆਰਥੀਆਂ ਵਿੱਚ ਪੱਥਰਬਾਜ਼ੀ ਹੋਈ। ਇਸ ਦੌਰਾਨ ਜੰਮੂ ਕਸ਼ਮੀਰ ਤੇ ਬਿਹਾਰ ਦੇ ਵਿਦਿਆਰਥੀਆਂ ਵਿਚਾਲੇ ਪੱਥਰਬਾਜ਼ੀ ਹੋਈ। ਇਸ ਦੌਰਾਨ ਕਈ ਵਿਦਿਆਰਥੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ।
ਜ਼ਿਕਰ ਕਰ ਦਈਏ ਕਿ ਫ਼ਿਰੋਜ਼ਪੁਰ ਰੋਡ ਸਥਿਤ ਲਾਲਾ ਲਾਜਪਤ ਰਾਏ ਕਾਲਜ ਦੇ ਹੋਸਟਲ ’ਚ ਪੜ੍ਹਾਈ ਕਰ ਰਹੇ ਬਿਹਾਰ ਅਤੇ ਜੰਮੂ-ਕਸ਼ਮੀਰ ਦੇ ਵਿਦਿਆਰਥੀ ਟੀ-20 ਵਰਲਡ ਕੱਪ ਦੇ ਫਾਈਨਲ ਮੈਚ ਦੌਰਾਨ ਇੰਗਲੈਂਡ ਖ਼ਿਲਾਫ਼ ਪਾਕਿਸਤਾਨ ਦੀ ਹਾਰ ਨੂੰ ਦੇਖ ਕੇ ਭੜਕ ਗਏ। ਪਤਾ ਲੱਗਾ ਹੈ ਕਿ ਬਿਹਾਰ ਦੇ ਵਿਦਿਆਰਥੀ ਇੰਗਲੈਂਡ ਦੀ ਜਿੱਤ ਦਾ ਜਸ਼ਨ ਮਨਾ ਰਹੇ ਸਨ, ਉਥੇ ਹੀ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਦੋਵਾਂ ਗਰੁੱਪਾਂ ਵਿਚਾਲੇ ਜੰਮ ਕੇ ਪਥਰਾਅ ਸ਼ੁਰੂ ਹੋ ਗਿਆ।