Ferozepur News : ਫਿਰੋਜ਼ਪੁਰ ਜ਼ਿਲ੍ਹੇ 'ਚ ਰੱਦ ਹੋ ਰਹੇ ਅਸਲਾ ਲਾਇਸੈਂਸ , ਹੁਣ ਤੱਕ 21 ਲਾਇਸੈਂਸ ਸਸਪੈਂਡ ਅਤੇ ਤਿੰਨ ਕੈਂਸਲ

Continues below advertisement

Ferozepur News : ਫਿਰੋਜ਼ਪੁਰ ਜ਼ਿਲ੍ਹੇ 'ਚ ਰੱਦ ਹੋ ਰਹੇ ਅਸਲਾ ਲਾਇਸੈਂਸ , ਹੁਣ ਤੱਕ 21 ਲਾਇਸੈਂਸ ਸਸਪੈਂਡ ਅਤੇ ਤਿੰਨ ਕੈਂਸਲ

#ferozpur #gunculture #abpsanjha

Ferozepur News : ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਸੂਬੇ ’ਚ ਅਸਲਾ ਲਾਇਸੈਂਸ ਧਾਰਕਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।  ਗੰਨ ਕਲਚਰ ਨੂੰ ਲੈ ਕੇ ਪੰਜਾਬ ਸਰਕਾਰ ਸਖ਼ਤ ਨਜ਼ਰ ਆ ਰਹੀ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਵੀ ਧੜਾ ਧੜ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਜਿਨ੍ਹਾਂ ਲੋਕਾਂ ਕੋਲ ਦੋ ਤੋਂ ਵੱਧ ਅਸਲੇ ਹੈ। ਉਨ੍ਹਾਂ ਦੇ ਵੀ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਫਿਰੋਜ਼ਪੁਰ ਅਮ੍ਰਿਤ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ  ਉਨ੍ਹਾਂ ਦੱਸਿਆ ਕਿ ਐਸ.ਐਸ.ਪੀ ਫਿਰੋਜ਼ਪੁਰ ਵੱਲੋਂ ਹੁਣ ਤੱਕ ਉਨ੍ਹਾਂ ਕੋਲ 646 ਦੇ ਕਰੀਬ ਫਾਇਲਾਂ ਆਈਆਂ ਸਨ। ਜਿਨ੍ਹਾਂ ਵਿਚੋਂ 21 ਲਾਇਸੈਂਸ ਸਸਪੈਂਡ ਕੀਤੇ ਗਏ ਹਨ ਅਤੇ 3 ਰੱਦ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਅੱਗੇ ਦੀ ਕਾਰਵਾਈ ਜਾਰੀ ਹੈ।
 
ਉਥੇ ਹੀ ਤੁਹਾਨੂੰ ਦੱਸ ਦਈਏ ਕਿ ਐਸ.ਐਸ.ਪੀ ਫਿਰੋਜ਼ਪੁਰ ਵੱਲੋਂ ਜੋ ਅੰਕੜੇ ਦੱਸੇ ਗਏ ਹਨ। ਉਨ੍ਹਾਂ ਅੰਕੜਿਆਂ ਅਤੇ ਡੀਸੀ ਦੇ ਅੰਕੜਿਆਂ ਵਿੱਚ ਫਰਕ ਨਜ਼ਰ ਆ ਰਿਹਾ ਇੰਜ ਜਾਪ ਰਿਹਾ ਹੈ ਕਿਉਂਕਿ ਐਸ.ਐਸ.ਪੀ ਕੰਵਰਦੀਪ ਕੌਰ ਨੇ ਅੰਕੜਿਆਂ  ਦੀ ਗਿਣਤੀ 900 ਦੇ ਕਰੀਬ ਦੱਸੀ ਸੀ ਅਤੇ ਡੀਸੀ ਫਿਰੋਜ਼ਪੁਰ ਦੇ ਅੰਕੜੇ ਕੁੱਝ ਹੋਰ ਨਜ਼ਰ ਆ ਰਹੇ ਹਨ। 
 
ਉਨ੍ਹਾਂ ਕਿਹਾ ਕਿ ਜ਼ਿਲੇ ਅੰਦਰ ਕੁੱਲ 21 ਹਜ਼ਾਰ ਤੋਂ ਉੱਪਰ ਲਾਇਸੈਂਸ ਹੋਲਡਰ ਹਨ। ਜਿਨ੍ਹਾਂ ਵਿਚੋਂ 900 ਐਵੇਂ ਦੇ ਲਾਇਸੈਂਸ ਹੋਲਡਰ ਮਿਲੇ ਹਨ, ਜਿਨ੍ਹਾਂ ਨੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਕਨੂੰਨ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਇਸ ਸਭ ਬਾਰੇ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਲਿੱਖ ਕੇ ਭੇਜ ਦਿੱਤਾ ਹੈ। 

Continues below advertisement

JOIN US ON

Telegram