Jagjit Singh Dallewal | ਰੇਲ ਰੋਕੋ ਨੂੰ ਲੈਕੇ ਡੱਲੇਵਾਲ ਦੀ ਕਿਸਾਨਾਂ ਨੂੰ ਅਪੀਲ! |Abp Sanjha

ਖਨੌਰੀ ਬਾਰਡਰ ’ਤੇ  ਕਿਸਾਨਾਂ ਨੇ ਪੁਲਿਸ ਨੂੰ ਰੋਕਣ ਲਈ ਪੱਕੇ ਜੁਗਾੜ ਕਰ ਲਏ ਹਨ। ਕਿਸਾਨਾਂ ਨੇ ਪੰਡਾਲ ਦੁਆਲੇ ਖੜ੍ਹੀਆਂ ਟਰਾਲੀਆਂ ਨੂੰ ਲੋਹੇ ਦੀਆਂ ਪੱਤੀਆਂ ਨਾਲ ਵੈਲਡਿੰਗ ਕਰ ਦਿੱਤਾ ਹੈ। ਮਰਨ ਵਰਤ ਉਪਰ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਵੱਲੋਂ ਮੁੜ ਚੁੱਕਣ ਦੀਆਂ ਕਨਸੋਆਂ ਮਗਰੋਂ ਕਿਸਾਨਾਂ ਨੇ ਪੰਡਾਲ ਦੁਆਲੇ ਸਖਤ ਪ੍ਰਬੰਧ ਕਰ ਦਿੱਤੇ ਹਨ। ਕਿਸਾਨਾਂ ਦਾ ਕਹਿਣਾ ਹੈ ਹੁਣ ਪੁਲਿਸ ਨੂੰ ਕਿਸੇ ਵੀ ਕੀਮਤ ਉਪਰ ਪੰਡਾਲ ਦੇ ਨੇੜੇ ਨਹੀਂ ਆਉਣ ਦਿੱਤਾ ਜਾਏਗਾ।

ਦਰਅਸਲ ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਲਈ ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 21ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਕੇਂਦਰ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਡੱਲੇਵਾਲ ਨਾਲ ਮਿਲ ਕੇ ਮਰਨ ਵਰਤ ਖ਼ਤਮ ਕਰਨ ਦੀ ਵਾਰ-ਵਾਰ ਅਪੀਲ ਕੀਤੀ ਪਰ ਉਹ ਆਪਣੇ ਇਰਾਦੇ ਉਪਰ ਦ੍ਰਿੜ੍ਹ ਹਨ। ਮੈਡੀਕਲ ਟੀਮਾਂ ਵੱਲੋਂ ਡੱਲੇਵਾਲ ਦੀ ਸਿਹਤ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਪਰ ਉਨ੍ਹਾਂ ਦੀ ਹਾਲਤ ’ਚ ਨਿਘਾਰ ਆਉਂਦਾ ਜਾ ਰਿਹਾ ਹੈ। 

ਉਧਰ, ਡੱਲੇਵਾਲ ਨੂੰ ਹਿਰਾਸਤ ਵਿੱਚ ਲੈਣ ਦੇ ਖ਼ਦਸ਼ੇ ਕਾਰਨ ਕਿਸਾਨਾਂ ਨੇ ਪੂਰੇ ਪੰਡਾਲ ਦੀ ਮੋਰਚਾਬੰਦੀ ਕਰ ਦਿੱਤੀ ਹੈ। ਪੂਰੇ ਪੰਡਾਲ ਦੁਆਲੇ ਟਰਾਲੀਆਂ ਖੜ੍ਹੀਆਂ ਕਰਕੇ ਲੋਹੇ ਦੀਆਂ ਪੱਤੀਆਂ ਨਾਲ ਵੈਲਡਿੰਗ ਕਰ ਦਿੱਤੀ ਗਈ ਹੈ ਤਾਂ ਜੋ ਪੁਲਿਸ ਪੰਡਾਲ ਤੱਕ ਨਾ ਪੁੱਜ ਸਕੇ। ਪੰਡਾਲ ਦੇ ਦੁਆਲੇ ਕਿਸਾਨਾਂ ਵੱਲੋਂ ਲਗਾਤਾਰ ਸਖ਼ਤ ਪਹਿਰਾ ਵੀ ਦਿੱਤਾ ਜਾ ਰਿਹਾ ਹੈ। ਉਂਜ ਸੁਪਰੀਮ ਕੋਰਟ ਦੇ ਦਖ਼ਲ ਮਗਰੋਂ ਪੰਜਾਬ ਪੁਲਿਸ ਵੀ ਮੁਸਤੈਦ ਹੋ ਗਈ ਹੈ ਤੇ ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ਦਾ ਸਿਹਤ ਅਮਲਾ ਵੀ ਬਾਰਡਰ ’ਤੇ ਤਾਇਨਾਤ ਹੈ। 

JOIN US ON

Telegram
Sponsored Links by Taboola