Jagraon School Van Accident |ਬੱਚਿਆਂ ਨਾਲ ਭਰੀ ਸਕੂਲੀ ਵੈਨ ਨਾਲ ਹਾਦਸਾ - 1 ਬਚੇ ਦੀ ਮੌਤ - ਮਚੀ ਹਾਹਾਕਾਰ
Download ABP Live App and Watch All Latest Videos
View In AppJagraon School Van Accident |ਬੱਚਿਆਂ ਨਾਲ ਭਰੀ ਸਕੂਲੀ ਵੈਨ ਨਾਲ ਹਾਦਸਾ - 1 ਬਚੇ ਦੀ ਮੌਤ - ਮਚੀ ਹਾਹਾਕਾਰ
ਜਗਰਾਉਂ : ਬੱਚਿਆਂ ਨਾਲ ਭਰੀ ਸਕੂਲੀ ਵੈਨ ਨਾਲ ਹਾਦਸਾ
1 ਬਚੇ ਦੀ ਮੌਤ - ਮਚੀ ਹਾਹਾਕਾਰ
ਟਾਹਲੀ ਦੇ ਦਰੱਖਤ ਨਾਲ ਜਾ ਟਕਰਾਈ ਵੈਨ
ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫ਼ਰਾਰ
ਜਗਰਾਓ ਦੇ ਵਿਚ ਸਕੂਲੀ ਵੈਨ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਹੈ |
ਰਾਏਕੋਟ ਰੋਡ ਤੇ ਅਖਾੜਾ ਨਹਿਰ ਨੇੜੇ ਇਕ ਪ੍ਰਾਈਵੇਟ ਸਕੂਲ ਵੈਨ ਸੜਕ ਕਿਨਾਰੇ ਲੱਗੇ ਟਾਹਲੀ ਦੇ ਦਰੱਖਤ ਨਾਲ ਜਾ ਟਕਰਾਈ
ਜਿਸ ਕਰਕੇ ਵੈਨ ਵਿਚ ਸਵਾਰ 20 ਬੱਚਿਆਂ ਵਿੱਚੋ ਪੰਜ ਜਖਮੀ ਹੋ ਗਏ ਤੇ ਇਕ 8 ਸਾਲ ਦੇ ਗੁਰਮਨ ਸਿੰਘ ਨਾਮ ਦੇ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਵੇਨ ਡਰਾਈਵਰ ਮੌਕੇ ਤੋ ਫਰਾਰ ਹੋ ਗਿਆ|
ਜਦਕਿ ਰਾਹਗੀਰਾਂ ਵਲੋਂ ਤੁਰੰਤ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ
ਪ੍ਰਤੱਖਦਰਸ਼ੀਆਂ ਮੁਤਾਬਕ ਇਹ ਸਕੂਲ ਵੈਨ ਪਿੰਡ ਅਖਾੜਾ ਤੇ ਹੋਰ ਨੇੜਲੇ ਪਿੰਡਾ ਤੋ ਬੱਚਿਆਂ ਨੂੰ ਲੈਂ ਕੇ ਜਗਰਾਓਂ ਜਾ ਰਹੀ ਸੀ
ਵੈਨ ਸੜਕ ਤੇ ਡਾਵਾਂਡੋਲ ਹੋਣ ਲੱਗ ਪਈ ਤੇ ਅਖਾੜਾ ਨਹਿਰ ਕਰਾਸ ਕਰਦਿਆਂ ਹੀ ਇਹ ਸੱਜੇ ਪਾਸੇ ਸੜਕ ਕਿਨਾਰੇ ਲੱਗੇ ਟਾਹਲੀ ਦੇ ਦਰੱਖਤ ਨਾਲ ਟਕਰਾ ਗਈ
ਵੈਨ ਦੇ ਪਰਖਚੇ ਉੱਡ ਗਏ ਤੇ ਵੈਨ ਵਿਚ ਸਵਾਰ 20 ਬੱਚਿਆਂ ਵਿੱਚੋ ਇਕ ਅੱਠ ਸਾਲ ਦੇ ਬੱਚੇ ਦੀ ਮੌਤ ਹੋ ਗਈ ਤੇ ਪੰਜ ਬੱਚੇ ਜਖਮੀ ਹੋ ਗਏ। ਜਿਨਾ ਨੂੰ ਜਗਰਾਓ ਦੇ ਕਲਿਆਣੀ ਹਸਪਤਾਲ ਲਿਜਾਇਆ ਗਿਆ। ਜਿੱਥੇ ਓਨਾ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਉਥੇ ਘਟਨਾ ਤੋਂ ਬਾਅਦ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਜਗਰਾਓ ਰਾਏਕੋਟ ਰੋਡ ਜਾਮ ਕਰ ਦਿੱਤਾ ਤੇ ਸਕੂਲ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।