ਖਿਨੌਰੀ ਬਾਰਡਰ 'ਤੇ ਹੋਈ ਕਿਸਾਨਾਂ ਦੀ ਮੀਟਿੰਗ ਚ ਕੀ ਲਿਆ ਫੈਸਲਾ
ਖਨੌਰੀ ਬਾਰਡਰ ਦੇ ਉੱਪਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ਹੋਈ ,,,ਮੀਟਿੰਗ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਪ੍ਰੈਸ ਕਾਨਫਰਸ ਸੁਣਾਈ ਦੱਸਿਆ ਕਿ 22 ਜੁਲਾਈ ਨੂੰ ਦਿੱਲੀ ਸੰਵਿਧਾਨ ਭਵਨ ਦੇ ਵਿੱਚ ਕਨਵੈਂਸ਼ਨ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਮਿਲ ਕੇ ਕਿਸਾਨ ਆਪਣੀਆਂ ਮੰਗਾਂ ਸੌਪਣਗੇ ਤਾਂ ਜੋ ਸੰਸਦ ਦੇ ਵਿੱਚ ਵਿਰੋਧੀ ਧਿਰ ਰਾਹੀਂ ਦਬਾਅ ਪਾ ਕੇ ਪ੍ਰਾਈਵੇਟ ਬਿਲ ਪਾਸ ਕਰਵਾਇਆ ਜਾ ਸਕੇ,,, ਕਿਸਾਨ ਨੇਤਾਵਾਂ ਨੇ ਕਿਹਾ ਕਿ ਉਹ ਜਲਦ ਨਵਦੀਪ ਜਲਵੇੜਾ ਦੀ ਰਿਹਾਈ ਨੂੰ ਲੈ ਕੇ ਅੰਬਾਲਾ ਦੇ ਐਸਐਸਪੀ ਦੇ ਦਫਤਰ ਦਾ ਘਿਰਾਓ ਕਰਨਗੇ ਤੇ ਹਾਈ ਕੋਰਟ ਦੇ ਫੈਸਲੇ ਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਸ ਫੈਸਲੇ ਨੇ ਦੱਸ ਦਿੱਤਾ ਹੈ ਕਿ ਰਾਸਤਾ ਕਿਸਾਨਾਂ ਨੇ ਨਹੀਂ ਹਰਿਆਣਾ ਸਰਕਾਰ ਨੇ ਰੋਕਿਆ ਹੈ ਇਸ ਲਈ ਸਾਡੀ ਹਰਿਆਣੇ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਹਰਿਆਣਾ ਸਰਕਾਰ ਤੇ ਦਬਾਅ ਪਾਉਣ ।