ਗ੍ਰਿਫਤਾਰ ਸਿਮਰਜੀਤ ਬੈਂਸ ਦਾ ਦੋ ਦਿਨ ਦਾ ਰਿਮਾਂਡ ਖ਼ਤਮ, ਅੱਜ ਮੁੜ ਕੋਰਟ 'ਚ ਪੇਸ਼ੀ
ਰੇਪ ਮਾਮਲੇ (rape case) 'ਚ ਗ੍ਰਿਫਤਾਰ ਸਿਮਰਜੀਤ ਬੈਂਸ (Simarjit Bains) ਦਾ ਦੋ ਦਿਨ ਦਾ ਰਿਮਾਂਡ ਅੱਜ ਖਤਮ ਹੋ ਰਿਹਾ। ਅੱਜ ਮੁੜ ਬੈਂਸ ਸਣੇ ਪੰਜ ਮੁਲਜ਼ਮਾਂ ਨੂੰ ਲੁਧਿਆਣਾ ਕੋਰਟ 'ਚ ਪੇਸ਼ ਕੀਤਾ ਜਾਵੇਗਾ। 11 ਜੁਲਾਈ ਨੂੰ ਸਿਮਰਜੀਤ ਬੈਂਸ ਨੇ ਲੁਧਿਆਣਾ ਕੋਰਟ ਸਰੰਡਰ ਕੀਤਾ ਸੀ। ਸਿਮਰਜੀਤ ਬੈਂਸ ਖਿਲਾਫ ਲੁਧਿਆਣਾ 'ਚ ਜੁਲਾਈ 2021 ਚ ਰੇਪ ਦਾ ਕੇਸ ਦਰਜ ਹੋਇਆ ਸੀ। ਲੁਧਿਆਣਾ ਕੋਰਟ (Ludhiana court) ਨੇ ਇਸ ਮਾਮਲੇ ਚ ਬੈਂਸ ਸਣੇ ਕੁੱਲ 7 ਮੁਲਜ਼ਮਾਂ ਨੂੰ ਭਗੌੜਾ ਕਰਾਰ ਦਿੱਤਾ ਸੀ।