ਸੰਸਦ ਮੈਂਬਰ ਹਰਭਜਨ ਨੇ ਉਠਾਇਆ ਅਫਗਾਨ ਸਿੱਖਾਂ ਦਾ ਮੁੱਦਾ, ਕਿਹਾ “ਹਮਲੇ ਸਿਰਫ਼ ਸਿੱਖ ਕੌਮ ‘ਤੇ ਹੀ ਕਿਉਂ”?

ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਅਫਗਾਨੀ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਹੈ। ਹਰਭਜਨ ਸਿੰਘ ਨੇ ਬੁੱਧਵਾਰ ਨੂੰ ਰਾਜ ਸਭਾ 'ਚ ਕਿਹਾ ਕਿ ਤਾਲਿਬਾਨ ਦੇ ਸੱਤਾ 'ਚ ਆਉਣ ਤੋਂ ਬਾਅਦ ਸਿਰਫ 150 ਸਿੱਖ ਉਥੇ ਰਹਿ ਗਏ ਹਨ। ਕੇਂਦਰ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਆ ਪ੍ਰਤੀ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਹਰਭਜਨ ਸਿੰਘ ਨੇ ਕਿਹਾ ਕਿ ਅਫਗਾਨਿਸਤਾਨ 'ਚ ਸਿੱਖਾਂ ਅਤੇ ਗੁਰਦੁਆਰਿਆਂ 'ਤੇ ਹੋਏ ਹਮਲੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਇਹ ਸਿੱਖਾਂ ਦੀ ਪਛਾਣ 'ਤੇ ਹਮਲਾ ਹੈ। ਸਾਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਕੋਵਿਡ ਦੌਰਾਨ, ਗੁਰਦੁਆਰਿਆਂ ਨੇ ਨਾ ਸਿਰਫ ਭੋਜਨ, ਬਲਕਿ ਆਕਸੀਜਨ ਵੀ ਪ੍ਰਦਾਨ ਕੀਤੀ। ਸੰਸਦ ਮੈਂਬਰ ਹਰਭਜਨ ਸਿੰਘ ਨੇ ਕਿਹਾ ਕਿ ਅਫਗਾਨਿਸਤਾਨ ਕਦੇ ਹਜ਼ਾਰਾਂ ਸਿੱਖਾਂ ਅਤੇ ਹਿੰਦੂਆਂ ਦਾ ਘਰ ਸੀ। ਹੁਣ ਇਹ ਮੁੱਠੀ ਭਰ ਹਨ। 1980 ਵਿੱਚ 2.20 ਲੱਖ ਸਿੱਖ ਅਤੇ ਹਿੰਦੂ ਰਹਿੰਦੇ ਸਨ। ਇਹ ਅੰਕੜਾ 1990 ਵਿੱਚ 15 ਹਜ਼ਾਰ ਅਤੇ 2016 ਵਿੱਚ 1350 ਤੱਕ ਆ ਗਿਆ ਹੈ।

JOIN US ON

Telegram
Sponsored Links by Taboola