FCI ਨੂੰ ਕਮਜ਼ੋਰ ਕਰ ਕੇਂਦਰ ਕੌਰਪਰੇਟਸ ਦੀ ਕਰ ਰਹੀ ਮਦਦ : ਨਵਜੋਤ ਸਿੰਘ ਸਿੱਧੂ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਦੀ ਐਨਡੀਏ ਸਰਕਾਰ ਉੱਤੇ ਦੋਸ਼ ਲਾਇਆ ਹੈ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਭਾਰਤੀ ਖ਼ੁਰਾਕ ਨਿਗਮ (ਐਫ਼ਸੀਆਈ) ਸਿਰ ਕਰਜ਼ਾ ਵਧਦਾ ਜਾ ਰਿਹਾ ਹੈ ਤੇ ਉਸ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੁੰਦੀ ਜਾ ਰਹੀ ਹੈ।ਨਵਜੋਤ ਸਿੱਧੂ ਨੇ ਅੱਗੇ ਕਿਹਾ ਕਿ ਐਫ਼ਸੀਆਈ ਲਈ ਸਰਕਾਰ ਫ਼ੰਡ ਹੀ ਜਾਰੀ ਨਹੀਂ ਕਰ ਰਹੀ। ਇਸ ਨਿਗਮ ਦੀ ਸਥਾਪਨਾ 1965 ’ਚਫ਼ਸਲਾਂ ਦਾ ਵਾਧੂ ਸਟਾਕ ਜਨਤਕ ਵੰਡ ਪ੍ਰਣਾਲੀ ’ਚ ਭੇਜਣ ਵਿੱਚ ਮਦਦ ਲਈ ਕੀਤੀ ਗਈ ਸੀ ‘ਪਰ ਹੁਣ ਅਡਾਨੀ ਗਰੁੱਪ ਜਿਹੇ ਅਮੀਰ ਕਾਰਪੋਰੇਟ ਅਦਾਰਿਆਂ ਨੂੰ ਮਦਦ ਪਹੁੰਚਾਉਣ ਦੀ ਮਨਸ਼ਾ ਨਾਲ ਐਫ਼ਸੀਆਈ ਦਾ ਖ਼ਾਤਮਾ ਕੀਤਾ ਜਾ ਰਿਹਾ ਹੈ।’

JOIN US ON

Telegram
Sponsored Links by Taboola