Independence day ਤੋਂ ਪਹਿਲਾਂ Punjab Police ਦੀ ਵੱਡੀ ਕਾਰਵਾਈ, ਦਿੱਲੀ 'ਚੋਂ ਅਸਲੇ ਸਣੇ ਚਾਰ ਗ੍ਰਿਫਤਾਰ

Continues below advertisement

ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਦਿੱਲੀ 'ਚੋਂ ਅਸਲੇ ਸਣੇ ਚਾਰ ਗ੍ਰਿਫਤਾਰ

ਚੰਡੀਗੜ੍ਹ: ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਜੁੜੇ ਅੱਤਵਾਦੀ ਮਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਦਿੱਲੀ ਵਿੱਚੋਂ ਚਾਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। 

ਪੁਲਿਸ ਨੇ ਇਨ੍ਹਾਂ ਤੋਂ 3 ਹੈਂਡ ਗ੍ਰਨੇਡ, 1 ਆਈਈਡੀ, 2 9 ਐਮਐਮ ਪਿਸਤੌਲ ਤੇ 40 ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਗ੍ਰਿਫਤਾਰ ਕੀਤੇ ਗਏ ਚਾਰ ਮੈਂਬਰ ਕੈਨੇਡਾ ਸਥਿਤ ਅਰਸ਼ ਡੱਲਾ ਤੇ ਆਸਟ੍ਰੇਲੀਆ ਸਥਿਤ ਗੁਰਜੰਟ ਸਿੰਘ ਨਾਲ ਸਬੰਧਤ ਮਡਿਊਲ ਮੈਂਬਰ ਹਨ। ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਇਹ ਸਫਲਤਾ ਹਾਸਲ ਕੀਤੀ ਹੈ।

 

Continues below advertisement

JOIN US ON

Telegram