Punjab Bus Strike : ਬੱਸ 'ਚ ਸਫ਼ਰ ਕਰਨ ਵਾਲੇ ਸੁਣ ਲਓ ਖ਼ਬਰ,ਪੰਜਾਬ 'ਚ ਅਗਲੇ ਤਿੰਨ ਦਿਨ ਬੱਸਾਂ ਦੀ ਹੜਤਾਲ
abp sanjha
Updated at:
14 Aug 2022 01:18 PM (IST)
Download ABP Live App and Watch All Latest Videos
View In AppPunjab Bus Strike : ਬੱਸ 'ਚ ਸਫ਼ਰ ਕਰਨ ਵਾਲੇ ਸੁਣ ਲਓ ਖ਼ਬਰ,ਪੰਜਾਬ 'ਚ ਅਗਲੇ ਤਿੰਨ ਦਿਨ ਬੱਸਾਂ ਦੀ ਹੜਤਾਲ
ਚੰਡੀਗੜ੍ਹ: ਅੱਜ ਪਨਬੱਸ ਅਤੇ ਪੀਆਰਟੀਸੀ ਅਤੇ ਰੋਡਵੇਜ਼ ਦੀਆਂ ਬੱਸਾਂ ਸੜਕਾਂ 'ਤੇ ਨਜ਼ਰ ਨਹੀਂ ਆਉਣਗੀਆਂ। ਮੁਫਤ ਸਫਰ ਦਾ ਫਾਇਦਾ ਲੈਣ ਵਾਲੀਆਂ ਔਰਤਾਂ ਨੂੰ ਅੱਜ ਪ੍ਰਾਈਵੇਟ ਬੱਸਾਂ 'ਚ ਪੈਸੇ ਖਰਚ ਕੇ ਸਫ਼ਰ ਕਰਨਾ ਪਵੇਗਾ। ਅੱਜ ਤੋਂ ਤਿੰਨ ਦਿਨਾਂ ਤੱਕ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਯੂਨੀਅਨ ਦੇ ਸਮੂਹ ਕੰਟਰੈਕਟ ਕਾਮੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਹੜਤਾਲ ’ਤੇ ਚਲੇ ਗਏ ਹਨ। ਪੰਜਾਬ ਦੇ 18 ਰੋਡਵੇਜ਼ ਅਤੇ ਪੀਆਰਟੀਸੀ ਦੇ 9 ਡਿਪੂਆਂ ਦੀਆਂ ਕਰੀਬ 2200 ਬੱਸਾਂ ਦੇ ਪਹੀਏ ਅੱਜ ਤੋਂ ਰੁਕ ਗਏ ਹਨ।