Fatehgarh sahib | ਹੁਣ ਫ਼ਤਹਿਗੜ੍ਹ ਸਾਹਿਬ 'ਚ ਨਿਹੰਗ ਸਿੰਘ ਨੇ ਦੂਸਰੇ ਨਿਹੰਗ ਸਿੰਘ ਦਾ ਵੱਢਿਆ ਗੁੱਟ
Fatehgarh sahib | ਹੁਣ ਫ਼ਤਹਿਗੜ੍ਹ ਸਾਹਿਬ 'ਚ ਨਿਹੰਗ ਸਿੰਘ ਨੇ ਦੂਸਰੇ ਨਿਹੰਗ ਸਿੰਘ ਦਾ ਵੱਢਿਆ ਗੁੱਟ
ਨਿਹੰਗ ਸਿੰਘ ਨੇ ਦੂਸਰੇ ਨਿਹੰਗ ਸਿੰਘ ਦਾ ਵੱਢਿਆ ਗੁੱਟ
ਘੋੜੇ ਨੂੰ ਲੈ ਕੇ ਹੋਇਆ ਵਿਵਾਦ
ਨਿਹੰਗ ਸਿੰਘ ਨੇ ਕਿਰਪਾਨ ਨਾਲ ਕੀਤੇ ਦੂਜੇ 'ਤੇ ਵਾਰ
ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਘਟਨਾ
ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਵਿਖੇ ਇੱਕ ਨਿਹੰਗ ਸਿੰਘ ਵੱਲੋਂ ਦੂਸਰੇ ਨਿਹੰਗ ਸਿੰਘ 'ਤੇ ਕਿਰਪਾਨ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਾਮਲੇ ਸਬੰਧੀ ਐਸਐਚ ਓ ਫਤਿਹਗੜ੍ਹ ਸਾਹਿਬ ਗੁਰਵਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਘਟਨਾ ਗੁਰੂਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਨੇੜੇ ਸਥਿਤ ਨਿਹੰਗ ਸਿੰਘਾਂ ਦੀ ਬਰੋਟਾ ਛਾਉਣੀ ਦੀ ਹੈ
ਜਿਥੇ ਘੋੜਿਆਂ ਦੀ ਸੇਵਾ ਚਲਦੀ ਹੈ | ਇਸ ਦੌਰਾਨ ਸੇਵਾ ਕਰ ਰਹੇ ਨਿਹੰਗ ਸਿੰਘ ਜਸਵੀਰ ਸਿੰਘ ਤੇ ਨਿਹੰਗ ਸਿੰਘ ਗੁਰਜੰਟ ਸਿੰਘ ਵਿਚਾਲੇ ਬਾਜ ਨਾਮਕ ਘੋੜੇ ਦੀ ਸੇਵਾ
ਨੂੰ ਲੈ ਕੇ ਝਗੜਾ ਹੋ ਗਿਆ |ਤੇ ਇਹ ਝਗੜਾ ਇੰਨਾ ਵੱਧ ਗਿਆ ਕਿ ਨਿਹੰਗ ਸਿੰਘ ਜਸਵੀਰ ਸਿੰਘ ਨੇ ਤੈਸ਼ ਵਿੱਚ ਆ ਕੇ
ਆਪਣੀ ਕਿਰਪਾਨ ਕੱਢ ਕੇ ਪਹਿਲਾਂ ਘੋੜੇ ਦੀ ਗਰਦਨ 'ਤੇ ਵਾਰ ਕੀਤੇ ਲੇਕਿਨ ਘੋੜਾਭੱਜ ਗਿਆ
ਜਿਸ ਮਗਰੋਂ ਜਸਵੀਰ ਸਿੰਘ ਨੇ ਕਿਰਪਾਨ ਦਾ ਸਿੱਧਾ ਵਾਰ ਗੁਰਜੰਟ ਸਿੰਘ ਦੇ ਸਿਰ 'ਤੇ ਕਰ ਦਿੱਤਾ
ਜਿਸ ਤੋਂ ਬਚਣ ਦੀ ਕੋਸ਼ਿਸ਼ ਵਿੱਚ ਗੁਰਜੰਟ ਸਿੰਘ ਨੇ ਆਪਣਾ ਖੱਬਾ ਹੱਥ ਸਿਰ ਉੱਤੇ ਰੱਖ ਲਿਆ
ਤੇ ਜਸਵੀਰ ਸਿੰਘ ਵੱਲੋਂ ਕੀਤੇ ਕਿਰਪਾਨ ਦੇ ਵਾਰ ਕਾਰਨ ਗੁਰਜੰਟ ਸਿੰਘ ਦਾ ਗੁੱਟ ਬਾਂਹ ਨਾਲੋਂ ਵੱਖ ਹੋ ਕੇ ਧਰਤੀ 'ਤੇ ਡਿੱਗ ਪਿਆ।
ਜਸਵੀਰ ਸਿੰਘ ਵੱਲੋਂ ਕੀਤਾ ਗਿਆ ਕਿਰਪਾਨ ਦਾ ਅਗਲਾ ਵਾਰ ਗੁਰਜੰਟ ਸਿੰਘ ਦੇ ਸੱਜੇ ਹੱਥ ਦੀ ਹਥੇਲੀ 'ਤੇ ਲੱਗਾ
ਜਿਸ ਕਾਰਨ ਉਸਦੇ ਸੱਜੇ ਹੱਥ 'ਤੇ ਵੀ ਡੂੰਘਾ ਜ਼ਖਮ ਹੋ ਗਿਆ ਤੇ ਗੁਰਜੰਟ ਸਿੰਘ ਲਹੂ ਲੁਹਾਣ ਹੋ ਗਿਆ।
ਜਿਸ ਤੋਂ ਬਾਅਦ ਜਸਵੀਰ ਸਿੰਘ ਧਮਕੀਆਂ ਦਿੰਦਾ ਹੋਇਆ ਕਿਰਪਾਨ ਸਮੇਤ ਮੌਕੇ 'ਤੋਂ ਦੌੜ ਗਿਆ।
ਇਸ ਹਮਲੇ 'ਚ ਜ਼ਖਮੀ ਹੋਏ ਗੁਰਜੰਟ ਸਿੰਘ(27) ਨੂੰ ਇਲਾਜ਼ ਲਈ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ
ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਦ ਕਿ ਪੁਲਿਸ ਵੱਲੋਂ ਦੋਸ਼ੀ ਜਸਵੀਰ ਸਿੰਘ ਗ੍ਰਿਫਤਾਰ ਕਰ ਲਿਆ ਗਿਆ ਹੈ
ਜਿਸ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜਾਂ ਹਨ।