NRI ਨੂੰ ਗੋਲੀਆਂ ਨਾਲ ਭੁੰਨਿਆ, ਬੱਚੇ ਹੱਥ ਜੋੜ ਕਰਦੇ ਰਹੇ ਮਿੰਨਤਾ

Continues below advertisement

NRI ਨੂੰ ਗੋਲੀਆਂ ਨਾਲ ਭੁੰਨਿਆ, ਬੱਚੇ ਹੱਥ ਜੋੜ ਕਰਦੇ ਰਹੇ ਮਿੰਨਤਾ

 

ਅੰਮ੍ਰਿਤਸਰ 'ਚ ਇੱਕ NRI ਨੂੰ ਘਰ ਵਿੱਚ ਵੜ ਕੇ ਗੋਲੀ ਮਾਰਨ ਦਾ ਮਾਮਲਾ ਕਾਨੂੰਨ ਵਿਵਸਥਾ ਨਾਲੋਂ ਹੁਣ ਸਿਆਸੀ ਮੁੱਦਾ ਜ਼ਿਆਦਾ ਬਣ ਗਿਆ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰਾਂ ਪੰਜਾਬ ਸਰਕਾਰ ਨੂੰ ਕੋਸਣ ਦੀ ਕੋਈ ਕਸਰ ਨਹੀਂ ਛੱਡ ਰਹੀਆਂ ਹਨ। ਹਾਲਾਂਕਿ ਸਰਕਾਰ ਵੱਲੋਂ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ ਪਰ ਫਿਰ ਵੀ ਵਿਰੋਧੀ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਹੋ ਕਿ ਕਿਤੇ ਨਾ ਕਿਤੇ ਸਹੀ ਵੀ ਜਾਪਦਾ ਹੈ।

ਇਸ ਮੁੱਦੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ, ਭਗਵੰਤ ਮਾਨ ਜੀ ਤੁਸੀਂ ਕਹਿੰਦੇ ਸੀ ਕਿ NRI ਵਾਪਿਸ ਪੰਜਾਬ ਆਉਣਗੇ! ਕੀ ਗੈਂਗਸਟਰਾਂ ਦੀਆਂ ਗੋਲੀਆਂ ਖਾਣ ਲਈ ਹੀ ਆਉਣਗੇ ਸਾਡੇ NRI ਵੀਰ? ਅੱਜ ਸੁਖਚੈਨ ਸਿੰਘ ਪਿੰਡ ਦੋਬਰਜੀ ( ਅਮ੍ਰਿੰਤਸਰ ) ਦੇ ਉਸਦੇ ਬੱਚਿਆਂ ਸਾਹਮਣੇ ਗੋਲੀਆਂ ਮਾਰੀਆਂ ਨੇ, ਇਸਦੀ ਜ਼ਿੰਮੇਵਾਰੀ ਕੌਣ ਲਵੇਗਾ, ਤੁਸੀਂ ਜਾਂ ਤੁਹਾਡਾ DGP? ਤੁਸੀਂ ਤਾਂ ਬੂਲਟ ਪਰੂਫ ਚੈਂਬਰਾਂ, ਗੱਡੀਆਂ 'ਚ ਘੁੰਮ ਲਓਗੇ ਪਰ ਆਮ ਪੰਜਾਬੀ ਕੀ ਕਰਨ? ਕੀ ਪੰਜਾਬ ਦੀ ਭੋਰਾ ਵੀ ਚਿੰਤਾ ਹੈ ਤੁਹਾਨੂੰ ਜਾਂ ਫ਼ੇਰ ਸਿਰਫ਼ ਗੱਪਾਂ ਨਾਲ ਹੀ ਡੰਗ ਟਪਾਓਗੇ

 

 

Continues below advertisement

JOIN US ON

Telegram