Punjab Bus Fare Hike | ਪੰਜਾਬ 'ਚ ਅੱਜ ਤੋਂ ਬੱਸ ਦਾ ਸਫ਼ਰ ਹੋਇਆ ਮਹਿੰਗਾ
Punjab Bus Fare Hike | ਪੰਜਾਬ 'ਚ ਅੱਜ ਤੋਂ ਬੱਸ ਦਾ ਸਫ਼ਰ ਹੋਇਆ ਮਹਿੰਗਾ
ਪੰਜਾਬ ਵਾਸੀਆਂ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ
ਅੱਜ ਤੋਂ ਬੱਸਾਂ ‘ਚ ਸਫ਼ਰ ਕਰਨਾ ਹੋਇਆ ਮਹਿੰਗਾ
ਪੰਜਾਬ 'ਚ ਸਫ਼ਰ ਕਰਨਾ ਹੋਇਆ ਮਹਿੰਗਾ !
ਪੰਜਾਬ ’ਚ ਵਧਿਆ ਬੱਸਾਂ ਦਾ ਕਿਰਾਇਆ, ਅੱਜ ਤੋਂ ਲਾਗੂ
ਪੰਜਾਬ ਵਿੱਚ ਬੱਸ ਸਫ਼ਰ ਮਹਿੰਗਾ ਹੋ ਗਿਆ ਹੈ। ਡੀਜ਼ਲ 'ਤੇ ਵੈਟ 62 ਪੈਸੇ ਪ੍ਰਤੀ ਲੀਟਰ ਵਧਾਉਣ ਦੇ ਨਾਲ-ਨਾਲ ਸਰਕਾਰ ਨੇ ਬੱਸ ਦਾ ਕਿਰਾਇਆ ਵਧਾਉਣ ਦਾ ਵੀ ਫੈਸਲਾ ਕੀਤਾ ਹੈ। ਬੱਸਾਂ ਦਾ ਕਿਰਾਇਆ 23 ਪੈਸੇ ਤੋਂ ਵਧਾ ਕੇ 46 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ।
ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਇਹ ਹੁਕਮ ਐਤਵਾਰ ਯਾਨੀ ਅੱਜ ਤੋਂ ਲਾਗੂ ਹੋ ਗਿਆ ਹੈ।
ਟਰਾਂਸਪੋਰਟ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਰਾਇਆ ਵਾਧਾ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਸੈਕਟਰਾਂ ‘ਤੇ ਲਾਗੂ ਹੋਵੇਗਾ।
ਹੀਟ ਵੈਂਟੀਲੇਸ਼ਨ ਅਤੇ ਏਅਰ ਕੰਡੀਸ਼ਨ (HSVAC) ਦੀਆਂ ਆਮ ਬੱਸਾਂ ਦੇ ਕਿਰਾਏ ਵਿੱਚ 23 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ।
ਪਹਿਲਾਂ ਪ੍ਰਤੀ ਕਿਲੋਮੀਟਰ ਕਿਰਾਇਆ 1.22 ਰੁਪਏ ਪ੍ਰਤੀ ਕਿਲੋਮੀਟਰ ਸੀ, ਜੋ ਹੁਣ 1.45 ਰੁਪਏ ਪ੍ਰਤੀ ਕਿਲੋਮੀਟਰ ਹੋ ਜਾਵੇਗਾ।
ਜ਼ਿਕਰ ਏ ਖਾਸ ਹੈ ਕਿ 2 ਦਿਨ ਪਹਿਲਾਂ ਹੋਈ ਕੈਬਨਿਟ ਮੀਟਿੰਗ ‘ਚ ਪੈਟਰੋਲ ਅਤੇ ਡੀਜ਼ਲ ‘ਤੇ ਵੈਟ 92 ਪੈਸੇ ਵਧਾਉਣ ਦਾ ਫੈਸਲਾ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਬੱਸਾਂ ਦੇ ਕਿਰਾਏ ਵਧਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ।
ਸੂਬੇ ਵਿੱਚ ਕਰੀਬ ਸਾਢੇ 4 ਸਾਲਾਂ ਬਾਅਦ ਬੱਸ ਕਿਰਾਏ ਵਿੱਚ ਵਾਧਾ ਹੋਇਆ ਹੈ।
ਸੋ ਹੁਣ ਯਾਤਰੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਘੱਟੋ-ਘੱਟ 15 ਰੁਪਏ ਅਦਾ ਕਰਨੇ ਪੈਣਗੇ, ਭਾਵੇਂ ਉਹ ਸਿਰਫ਼ ਇੱਕ ਕਿਲੋਮੀਟਰ ਦੀ ਦੂਰੀ ਹੀ ਤੈਅ ਕਰਨ।
ਬੱਸ ਕਿਰਾਏ ਵਿੱਚ ਵਾਧੇ ਨਾਲ ਸਰਕਾਰ ਨੂੰ 150 ਕਰੋੜ ਰੁਪਏ ਜੁਟਾਉਣ ਵਿੱਚ ਮਦਦ ਮਿਲੇਗੀ।
ਉਥੇ ਹੀ ਸੂਬੇ ਭਰ ਚ ਔਰਤਾਂ ਨੂੰ ਮਿਲਣ ਵਾਲੀ ਮੁਫਤ ਯਾਤਰਾ ਦੀ ਸਹੂਲਤ ਵਿੱਚ ਫਿਲਹਾਲ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਇਹ ਪਹਿਲਾਂ ਵਾਂਗ ਹੀ ਜਾਰੀ ਰਹੇਗੀ।