Punjab Bypoll Elections Date | ਅੱਜ ਹੋ ਸਕਦਾ ਹੈ ਪੰਜਾਬ ਦੀਆਂ ਜ਼ਿਮਨੀ ਚੋਣਾਂ ਦਾ ਐਲਾਨ | EC press Conference

Punjab Bypoll Elections Date | ਅੱਜ ਹੋ ਸਕਦਾ ਹੈ ਪੰਜਾਬ ਦੀਆਂ ਜ਼ਿਮਨੀ ਚੋਣਾਂ ਦਾ ਐਲਾਨ | EC press Conference
ਅੱਜ ਹੋ ਸਕਦਾ ਹੈ ਪੰਜਾਬ ਦੀਆਂ ਜ਼ਿਮਨੀ ਚੋਣਾਂ ਦਾ ਐਲਾਨ
ਬਰਨਾਲਾ,ਗਿੱਦੜਬਾਹਾ,ਚੱਬੇਵਾਲ ਦੀ ਜ਼ਿਮਨੀ ਚੋਣ
ਡੇਰਾ ਬਾਬਾ ਨਾਨਕ 'ਚ ਹੋਵੇਗੀ ਜ਼ਿਮਨੀ ਚੋਣ
ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫ਼ਰੰਸ ਅੱਜ
ਜੰਮੂ-ਕਸ਼ਮੀਰ ਸਮੇਤ 4 ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ
ਹਰਿਆਣਾ,ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ 
ਮਹਾਰਾਸ਼ਟਰ ਅਤੇ ਝਾਰਖੰਡ 'ਚ ਵਿਧਾਨ ਸਭਾ ਚੋਣਾਂ

ਹਰਿਆਣਾ,ਜੰਮੂ-ਕਸ਼ਮੀਰ ਸਮੇਤ 4 ਸੂਬਿਆਂ 'ਚ ਅੱਜ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। 
ਚੋਣ ਕਮਿਸ਼ਨ ਦੁਪਹਿਰ 3 ਵਜੇ ਪ੍ਰੈੱਸ ਕਾਨਫਰੰਸ ਕਰੇਗਾ। 
ਕਿਆਸ ਅਰਾਈਆਂ ਹਨ ਕਿ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦਾ ਵੀ ਅੱਜ ਐਲਾਨ ਕੀਤਾ ਜਾ ਸਕਦਾ ਹੈ 
ਜ਼ਿਕਰ ਏ ਖਾਸ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਵਿਧਾਨ ਸਭਾ ਹਲਕੇ 
ਬਰਨਾਲਾ,ਗਿੱਦੜਬਾਹਾ,ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਦੇ ਵਿਧਾਇਕਾਂ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ 
ਇਹ ਸੀਟਾਂ ਖ਼ਾਲੀ ਹੋ ਚੁੱਕੀਆਂ ਹਨ | ਜਿਨ੍ਹਾਂ ਤੇ ਹੁਣ ਜ਼ਿਮਨੀ ਚੋਣਾਂ ਕਰਵਾਈਆਂ ਜਾਣੀਆਂ ਹਨ |
ਹਾਲਾਂਕਿ ਬੰਗਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਸੁਖੀ 
ਬੀਤੇ ਦਿਨੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਹਨ 
ਜਿਸ ਤੋਂ ਬਾਅਦ ਬੰਗਾ ਹਲਕੇ ਚ ਵੀ ਜ਼ਿਮਨੀ ਚੋਣਾਂ ਦਾ ਬਿਗੁਲ ਵੱਜੇਗਾ 
ਲੇਕਿਨ ਸੂਤਰਾਂ ਦਾ ਕਹਿਣਾ ਹੈ ਕਿ ਫਿਲਹਾਲ 4 ਵਿਧਾਨ ਸਭਾ ਹਲਕਿਆਂ 
ਬਰਨਾਲਾ,ਗਿੱਦੜਬਾਹਾ,ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਦੀਆਂ ਜ਼ਿਮਨੀ ਚੋਣਾਂ ਪਹਿਲ ਦੇ ਅਧਾਰ ਤੇ ਹੋ ਸਕਦੀਆਂ ਹਨ 
ਤੇ ਹੋ ਸਕਦਾ ਹੈ ਕਿ ਬੰਗਾ ਹਲਕੇ ਦੀ ਚੋਣ ਕੁਝ ਸਮਾਂ ਬਾਅਦ ਕਰਵਾਈ ਜਾਵੇ |
ਲੇਕਿਨ ਸਾਰੇ ਸਵਾਲਾਂ ਦੇ ਜਵਾਬ ਅੱਜ ਚੋਣ ਕਮਿਸ਼ਨ ਦੁਪਹਿਰ 3 ਵਜੇ ਪ੍ਰੈੱਸ ਕਾਨਫਰੰਸ ਚ ਸਾਫ਼ ਹੋਣਗੇ |
ਉਥੇ ਹੀ ਦੇਸ਼ ਦੇ ਵਿਚ ਹਰਿਆਣਾ,ਜੰਮੂ-ਕਸ਼ਮੀਰ,ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣਾ ਹੈ 
ਸੋ ਚੋਣ ਕਮਿਸ਼ਨ ਦੁਪਹਿਰ 3 ਵਜੇ ਪ੍ਰੈੱਸ ਕਾਨਫਰੰਸ ਕਰਨ ਜਾ ਰਿਹਾ ਹੈ 
ਜਿਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ |

JOIN US ON

Telegram
Sponsored Links by Taboola