Punjab Inflation | ਮਹਿੰਗਾਈ ਦੀ ਵੱਡੀ ਮਾਰ -  ਗਰਮੀ ਕਾਰਨ ਮਹਿੰਗੀਆਂ ਹੋਈਆਂ ਸਬਜ਼ੀਆਂ

Continues below advertisement

Punjab Inflation | ਮਹਿੰਗਾਈ ਦੀ ਵੱਡੀ ਮਾਰ -  ਗਰਮੀ ਕਾਰਨ ਮਹਿੰਗੀਆਂ ਹੋਈਆਂ ਸਬਜ਼ੀਆਂ
ਗਰਮੀ ਦੇ ਮੌਸਮ 'ਚ ਸਬਜ਼ੀਆਂ ਹੋਈਆਂ ਮਹਿੰਗੀਆਂ 
ਵਧਦੀ ਮਹਿੰਗਾਈ ਨੇ ਕਢਾਏ ਲੋਕਾਂ ਦੇ ਹੰਝੂ
ਅੱਤ ਦੀ ਗਰਮੀ ਨੇ ਕਢਾਏ ਲੋਕਾਂ ਦੇ ਪਸੀਨੇ 
ਕਈ ਸਬਜ਼ੀਆਂ ਦੇ ਭਾਅ ਹੋਏ ਦੋਗੁਣੇ
ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ 

ਇਕ ਪਾਸੇ ਅੱਤ ਦੀ ਗਰਮੀ ਨੇ ਲੋਕਾਂ ਦੇ ਪਸੀਨੇ ਕਢਾਏ ਹੋਏ ਹਨ 
ਤੇ ਦੂਜੇ ਪਾਸੇ ਵਧਦੀ ਮਹਿੰਗਾਈ ਲੋਕਾਂ ਦੇ ਹੰਝੂ ਕਢਾ ਰਹੀ ਹੈ |
ਜੀ ਹਾਂ ਗਰਮੀ ਦੇ ਮੌਸਮ ਚ ਸਬਜ਼ੀਆਂ ਵੀ ਮਹਿੰਗੀਆਂ ਹੋ ਗਈਆਂ ਹਨ 
ਜਿਸ ਕਾਰਨ ਲੋਕਾਂ ਦੀ ਜ਼ੇਬ ਤੇ ਸਿੱਧਾ ਅਸਰ ਪੈ ਰਿਹਾ ਹੈ 
ਕਈ ਸਬਜ਼ੀਆਂ ਦੇ ਭਾਅ ਦੋਗੁਣੇ ਰੇਟਾਂ ਨੂੰ ਛੋਹ ਰਹੇ ਹਨ  ਤੇ ਕਈ 
ਦਿਹਾੜੀਦਾਰ ਦੀ ਖਰੀਦ ਸਮਰੱਥਾ ਤੋਂ ਹੀ ਬਾਹਰ ਹੋ ਗਈਆਂ ਹਨ |
ਆਲਮ ਇਹ ਹੈ ਕਿ ਮੰਡੀ ਚ ਸਬਜ਼ੀਆਂ ਦੀ ਖਰੀਦਦਾਰੀ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ 
ਕਿ ਆਮਦਨੀ ਅਠੱਨੀ ਤੇ ਖਰਚਾ ਰੁਪਈਆ ਹੋਇਆ ਪਿਆ ਹੈ |
ਯਾਨੀ ਮਹਿੰਗਾਈ ਦੀ ਮਾਰ ਕਾਰਨ ਘਰ ਦੇ ਗੁਜਾਰੇ ਬੜੀ ਮੁਸ਼ਕਿਲ ਨਾ ਹੋ ਰਹੇ ਹਨ |

Continues below advertisement

JOIN US ON

Telegram