ਪੰਜਾਬ ਨੂੰ ਮਿਲੇਗਾ ਨਵਾਂ DGP! VK ਭਵਰਾ ਦੀ ਛੁੱਟੀ ਮੁੱਖ ਮੰਤਰੀ ਨੇ ਕੀਤੀ ਮੰਜ਼ੂਰ
ਪੰਜਾਬ ਨੂੰ ਜਲਦ ਨਵਾਂ DGP ਮਿਲ ਸਕਦਾ! ਵੀਕੇ ਭਵਰਾ ਦੀ ਛੁੱਟੀ ਮੁੱਖ ਮੰਤਰੀ ਵੱਲੋਂ ਮੰਜ਼ੂਰ ਕਰ ਦਿੱਤੀ ਗਈ ਹੈ। ਦੱਸ ਦਈਏ ਕਿ 5 ਜੁਲਾਈ ਤੋਂ ਮੌਜੂਦਾ ਡੀਜੀਪੀ ਭਵਰਾ 2 ਮਹੀਨੇ ਦੀ ਛੁੱਟੀ ਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਭਵਰਾ ਮੰਗਲਵਾਰ ਤੋਂ 2 ਮਹੀਨੇ ਦੀ ਛੁੱਟੀ ਤੇ ਜਾ ਰਹੇ ਹਨ। ਇਸ ਦੇ ਨਾਲ ਹੀ ਅਫ਼ਵਾਹਾਂ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਵੀਕੇ ਭਵਰਾ ਦੇ ਕੰਮਕਾਜ ਤੋਂ ਖੁਸ਼ ਨਹੀਂ ਹਨ। ਪਟਿਆਲਾ ਹਿੰਸਾ, ਮੁਹਾਲੀ ਇੰਟੈਲੀਜੈਂਸ ਦਫਤਰ ਤੇ ਹਮਲਾ, ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈਕੇ ਸੂਬਾ ਸਰਕਾਰ ਲਗਾਤਾਰ ਘਿਰਦੀ ਰਹੀ ਹੈ। ਜਿਸ ਤੋਂ ਬਾਅਦ ਵੀਕੇ ਭਵਰਾ ਨੂੰ ਬਦਲਣ ਦੀ ਤਿਆਰੀ ਹੈ। ਫਿਲਹਾਲ ਭਵਰਾ ਦੀ ਥਾਂ ਕਿਸੇ ਹੋਰ ਡੀਜੀਪੀ ਨੂੰ ਵਧੀਕ ਕਾਰਜਭਾਰ ਸੌਂਪਿਆ ਜਾਵੇਗਾ ਤੇ ਫਿਰ ਸਰਕਾਰ ਵੱਲੋਂ ਸਥਾਈ DGP ਲਈ UPSC ਨੂੰ ਪੈਨਲ ਭੇਜਿਆ ਜਾਵੇਗਾ।