Punjab Weather Alert : ਅਗਲੇ ਚਾਰ ਦਿਨ ਮੁੜ ਵਰ੍ਹੇਗੀ ਆਸਮਾਨ ਤੋਂ ਅੱਗ, 12 ਜੂਨ ਤੱਕ ਹੀਟਵੇਵ ਦਾ ਅਲਰਟ
Punjab Weather Alert : ਅਗਲੇ ਚਾਰ ਦਿਨ ਮੁੜ ਵਰ੍ਹੇਗੀ ਆਸਮਾਨ ਤੋਂ ਅੱਗ, 12 ਜੂਨ ਤੱਕ ਹੀਟਵੇਵ ਦਾ ਅਲਰਟ
#Punjab #Weather #Alert #Heatwave #abplive
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਅੱਜ ਤੋਂ ਗਰਮੀ ਮੁੜ ਜ਼ੋਰ ਫੜ ਰਹੀ ਹੈ।
ਮੌਸਮ ਵਿਭਾਗ ਵੱਲੋਂ 9 ਤੋਂ 12 ਜੂਨ ਤੱਕ ਅਤਿ ਦੀ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਮੌਸਮ ਵਿਭਾਗ ਨੇ 12 ਜੂਨ ਤੱਕ ਹੀਟਵੇਵ ਦਾ ਅਲਰਟ ਜਾਰੀ ਕੀਤਾ ਹੈ।
ਤੇ ਇਹਤਿਆਤਨ ਲੋਕਾਂ ਨੂੰ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ
ਜਿਵੇਂ ਘਰੋਂ ਬਾਹਰ ਨਿਕਲਣ ਸਮੇਂ ਢਿੱਲੇ ਤੇ ਸੂਤੀ ਕੱਪੜੇ ਪਾਉਣ ਦੀ ਸਲਾਹ ਦਿੱਤੀ ਹੈ।
ਜੇ ਜ਼ਰੂਰੀ ਨਾ ਹੋਵੇ ਤਾਂ ਦਿਨ ਵੇਲੇ ਬਾਹਰ ਨਾ ਨਿਕਲਣ ਲਈ ਕਿਹਾ ਹੈ।
ਛੱਤਰੀ ਲੈ ਕੇ ਧੁੱਪ ਵਿੱਚ ਬਾਹਰ ਜਾਓ।
ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖੋ, ਤਾਂ ਜੋ ਹਵਾ ਦਾ ਆਦਾਨ-ਪ੍ਰਦਾਨ ਹੁੰਦਾ ਰਹੇ।
ਵਾਰ-ਵਾਰ ਪਾਣੀ ਪੀਂਦੇ ਰਹੋ। ਭੋਜਨ ਵਿੱਚ ਨਿੰਬੂ ਪਾਣੀ, ਨਾਰੀਅਲ ਪਾਣੀ ਤੇ ਸਲਾਦ ਦਾ ਸੇਵਨ ਕਰਦੇ ਰਹੋ।
ਬਾਹਰ ਦਾ ਖਾਣਾ ਖਾਣ ਤੋਂ ਪ੍ਰਹੇਜ਼ ਕਰੋ।
ਦਰਅਸਲ ਸੂਬੇ ਵਿੱਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਮੌਸਮ ਦਾ ਮਿਜ਼ਾਜ ਬਦਲੇ ਹੋਣ ਕਰਕੇ ਸ਼ਨੀਵਾਰ ਨੂੰ ਵੀ ਲੋਕਾਂ ਨੇ ਗਰਮੀ ਤੋਂ ਸੁੱਖ ਦਾ ਸਾਹ ਲਿਆ। ਸਾਰਾ ਦਿਨ ਹਵਾ ਚਲਦੀ ਰਹਿਣ ਕਾਰਨ ਬਹੁਤੀ ਗਰਮੀ ਦਾ ਅਹਿਸਾਸ ਨਹੀਂ ਹੋਇਆ। ਮੌਸਮ ’ਚ ਹਲਕੇ ਬਦਲਾਅ ਕਾਰਨ ਕਿਸਾਨਾਂ ਤੇ ਬਿਜਲੀ ਵਿਭਾਗ ਨੇ ਵੀ ਰਾਹਤ ਮਹਿਸੂਸ ਕੀਤੀ ਹੈ ਪਰ ਅੱਜ ਤੋਂ ਗਰਮੀ ਮੁੜ ਜ਼ੋਰ ਫੜ ਰਹੀ ਹੈ।