Punjab Weather & Fog | ਪੰਜਾਬ ਵਿੱਚ ਵਧੀ ਠੰਢ - ਵੇਖੋ ਮਾਝਾ,ਮਾਲਵਾ ਤੇ ਦੋਆਬੇ ਦੇ ਮੌਸਮ ਦਾ ਮਿਜਾਜ਼

Continues below advertisement

Punjab Weather & Fog | ਪੰਜਾਬ ਵਿੱਚ ਵਧੀ ਠੰਢ - ਵੇਖੋ ਮਾਝਾ,ਮਾਲਵਾ ਤੇ ਦੋਆਬੇ ਦੇ ਮੌਸਮ ਦਾ ਮਿਜਾਜ਼

#Punjab #Weather #Fog #abplive

ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਉੱਚੀਆਂ ਚੋਟੀਆਂ 'ਤੇ ਹੋਈ ਤਾਜ਼ਾ ਬਰਫਬਾਰੀ ਨੇ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਸਮੇਤ ਮੈਦਾਨੀ ਇਲਾਕਿਆਂ 'ਚ ਠੰਡ ਵਧਾ ਦਿੱਤੀ ਹੈ। ਪਹਾੜਾਂ ਨਾਲ ਨੇੜਤਾ ਹੋਣ ਕਾਰਨ ਚੰਡੀਗੜ੍ਹ ਅਤੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਸਰਦੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਤਸਵੀਰਾਂ ਸਵੇਰ ਦੀਆਂ ਨੇ
ਜਿਨ੍ਹਾਂ 'ਚ ਧੁੰਦ ਛਾਈ ਸਾਫ਼ ਨਜ਼ਰ ਆ ਰਹੀ ਹੈ | ਤੇ ਇਸ ਧੁੰਦ ਨੇ ਆਵਾਜਾਈ ਤੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ |
ਧੁੰਦ ਤੇ ਕੋਹਰੇ ਕਾਰਨ ਵਾਹਨਾਂ ਦੀ ਰਫਤਾਰ ਧੀਮੀ ਹੋ ਗਈ ਹੈ
ਮੌਸਮ ਵਿਭਾਗ ਨੇ ਕਿਹਾ ਹੈ ਕਿ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਦੋ ਦਿਨਾਂ ਤੱਕ ਸੀਤ ਲਹਿਰ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਇਸ ਤੋਂ ਬਾਅਦ ਜਦੋਂ ਪਹਾੜਾਂ ਤੋਂ ਬਰਫੀਲੀਆਂ ਹਵਾਵਾਂ ਆਉਣਗੀਆਂ ਤਾਂ ਪੰਜਾਬ ਵਿੱਚ ਠੰਢ ਦਾ ਪ੍ਰਕੋਪ ਹੋਰ ਵੱਧ ਸਕਦਾ ਹੈ।
ਭਾਰਤੀ ਮੌਸਮ ਵਿਭਾਗ (ਆਈਐਮਡੀ) ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਪਹਾੜਾਂ ਵਿੱਚ ਬਰਫ਼ਬਾਰੀ ਹੋਈ ਹੈ, ਪਰ ਇਸ ਦਾ ਜ਼ਿਆਦਾ ਅਸਰ ਉੱਤਰੀ ਭਾਰਤ ਸਮੇਤ ਚੰਡੀਗੜ੍ਹ, ਪੰਜਾਬ ਅਤੇ ਆਸਪਾਸ ਦੇ ਇਲਾਕਿਆਂ ਵਿੱਚ 22 ਦਸੰਬਰ ਤੋਂ ਬਾਅਦ ਦੇਖਣ ਨੂੰ ਮਿਲੇਗਾ। ਨਵੀਂ ਪੱਛਮੀ ਗੜਬੜੀ ਜੋ 22 ਦਸੰਬਰ ਨੂੰ ਸਰਗਰਮ ਹੋਣ ਜਾ ਰਹੀ ਹੈ, ਦੇ ਪ੍ਰਭਾਵ ਕਾਰਨ 23 ਦਸੰਬਰ ਨੂੰ ਪੰਜਾਬ ਦੇ ਮਾਝਾ, ਦੁਆਬਾ ਅਤੇ ਪੂਰਬੀ ਮਾਲਵੇ ਦੇ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਗਲੇ ਤਿੰਨ ਦਿਨਾਂ ਵਿੱਚ ਰਾਤ ਦੇ ਤਾਪਮਾਨ ਵਿੱਚ ਦੋ ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।
ਇਸ ਦੇ ਨਾਲ ਹੀ ਧੂੰਦ ਦਾ ਕਹਿਰ ਵੀ ਜਾਰੀ ਰਹੇਗਾ। 20 ਅਤੇ 21 ਦਸੰਬਰ ਨੂੰ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ਸ਼ਾਮਲ ਹਨ।

Subscribe Our Channel: ABP Sanjha   

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram