Punjabi boy death in canada | ਕੈਨੇਡਾ 'ਚ PRTC ਮੁਲਾਜ਼ਮ ਦਾ ਪੁੱਤ ਹੋਇਆ ਹਾਦਸੇ ਦਾ ਸ਼ਿਕਾਰ, ਮੌਤ

Continues below advertisement

Punjabi boy death in canada | ਕੈਨੇਡਾ 'ਚ PRTC ਮੁਲਾਜ਼ਮ ਦਾ ਪੁੱਤ ਹੋਇਆ ਹਾਦਸੇ ਦਾ ਸ਼ਿਕਾਰ, ਮੌਤ 
ਕੈਨੇਡਾ ਤੋਂ ਆਈ ਇਕ ਹੋਰ ਮੰਦਭਾਗੀ ਖ਼ਬਰ 
ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ 
2022 'ਚ ਪੜ੍ਹਾਈ ਲਈ ਗਿਆ ਸੀ ਕੈਨੇਡਾ 
ਸਮਾਣਾ ਦੇ ਪਿੰਡ ਕਾਹਨਗੜ੍ਹ ਦਾ ਰਹਿਣ ਵਾਲਾ ਸੀ ਨੌਜਵਾਨ 
ਕੈਨੇਡਾ ਤੋਂ ਇਕ ਹੋਰ ਮੰਦਭਾਗੀ ਖ਼ਬਰ ਆਈ ਹੈ 
ਜਿਥੇ ਸੜਕ ਹਾਦਸੇ ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ |
ਮ੍ਰਿਤਕ ਕਨਵਰਪਾਲ ਸਿੰਘ ਸਮਾਣਾ ਦੇ ਪਿੰਡ ਕਾਹਨਗੜ੍ਹ ਦਾ ਰਹਿਣ ਵਾਲਾ ਸੀ |
ਜੋ 2022 ਚ ਪੜ੍ਹਾਈ ਲਈ ਕੈਨੇਡਾ ਗਿਆ ਸੀ |
ਪੜ੍ਹਾਈ ਪੂਰੀ ਹੋਣ ਤੋਂ ਬਾਅਦ ਪਿਛਲੇ ਚਾਰ ਮਹੀਨੇ ਤੋਂ ਕਨਵਰਪਾਲ ਵਰਕ ਪਰਮਿਟ ਤੇ ਕੰਮ ਕਰ ਰਿਹਾ ਸੀ |
ਦੱਸਿਆ ਜਾ ਰਿਹਾ ਹੈ ਕਿ ਜਦੋਂ ਨੌਜਵਾਨ ਕੰਮ ‘ਤੇ ਜਾ ਰਿਹਾ ਸੀ ਤਾਂ ਰਾਹ ਵਿੱਚ ਉਸਦੀ ਕਾਰ ਦੀ ਟੱਕਰ 
ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਹੋ ਗਈ ਸੀ, ਜਿਸ ਕਾਰਨ ਕਨਵਰਪਾਲ ਸਿੰਘ ਦੀ ਮੌਤ ਹੋ ਗਈ |
ਮ੍ਰਿਤਕ ਨੌਜਵਾਨ ਦਾ ਪਿਤਾ ਪੀਆਰਟੀਸੀ ਦੇ ਵਿੱਚ ਨੌਕਰੀ ਕਰਦਾ ਹੈ।
ਪੁੱਤ ਦੀ ਮੌਤ ਦੀ ਖਬਰ ਜਿਵੇਂ ਹੀ ਘਰ ਪਹੁੰਚੀ ਤਾਂ ਮਾਤਮ ਪਸਰ ਗਿਆ |
ਪਰਿਵਾਰ ਸਦਮੇ ਚ ਹੈ | ਤੇ ਕਨਵਰਪਾਲ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਰਕਾਰ ਅੱਗੇ ਗੁਹਾਰ ਲਗਾ ਰਿਹਾ ਹੈ |

Continues below advertisement

JOIN US ON

Telegram