ਸਿੱਖਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਬਿਆਨ - ਖ਼ੁਸ਼ ਹੋਇਆ ਅੱਤਵਾਦੀ Pannun ?
ਸਿੱਖਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਬਿਆਨ - ਖ਼ੁਸ਼ ਹੋਇਆ ਅੱਤਵਾਦੀ Pannun ?
ਰਾਹੁਲ ਗਾਂਧੀ ਨੇ ਬੇਹੱਦ ਬੋਲਡ ਸਟੇਟਮੈਂਟ ਦਿੱਤੀ - ਪੰਨੂੰ
ਸਿੱਖਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਬਿਆਨ - ਗੁਰਪਤਵੰਤ ਪੰਨੂ ਨੇ ਕੀਤਾ ਸਮਰਥਨ
'ਇਹ ਬਿਆਨ ਭਾਰਤ 'ਚ ਸਿੱਖਾਂ 'ਤੇ ਹੋ ਰਹੇ ਅੱਤਿਆਚਾਰ ਨੂੰ ਦਿਖਾਉਂਦਾ ਹੈ'
ਸਿੱਖਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਬਿਆਨ - ਸਿਆਸਤ ਤੇਜ਼
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਕਥਿਤ ਪੱਤਰ
ਅਮਰੀਕਾ ਚ ਕਾਂਗਰਸੀ ਨੇਤਾ ਰਾਹੁਲ ਗਾਂਧੀ ਵਲੋਂ ਸਿੱਖਾਂ ਬਾਰੇ ਦਿੱਤੇ ਬਿਆਨ ਤੇ ਜਿਥੇ ਭਾਜਪਾ ਭੜਕੀ ਹੋਈ ਹੈ |
ਉਥੇ ਹੀ ਰਾਹੁਲ ਦੇ ਇਸ ਬਿਆਨ ਤੇ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਸਮਰਥਨ ਦਿੱਤਾ ਹੈ |
ਸੋਸ਼ਲ ਮੀਡੀਆ 'ਤੇ ਇਸ ਸੰਬੰਧੀ ਕਥਿਤ ਸਿੱਖ ਫਾਰ ਜਸਟਿਸ ਦੇ ਲੈੱਟਰ ਪੈਡ ਤੇ ਜਾਰੀ ਬਿਆਨ ਵਾਇਰਲ ਹੋ ਰਿਹਾ ਹੈ |
ਹਾਲਾਂਕਿ ਅਬਪ ਸਾਂਝਾ ਇਸ ਪੱਤਰ ਦੀ ਪੁਸ਼ਟੀ ਨਹੀਂ ਕਰਦਿਆਂ |
ਲੇਕਿਨ ਇਸ ਚ ਰਾਹੁਲ ਗਾਂਧੀ ਦੇ ਬਿਆਨ ਨੂੰ ਜਾਇਜ਼ ਠਹਿਰਾਉਂਦੇ ਹੋਏ ਪੰਨੂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਬੇੱਹਦ ਬੋਲਡ ਸਟੇਟਮੈਂਟ ਦਿੱਤੀ ਹੈ |
ਉਨ੍ਹਾਂ ਦਾ ਇਹ ਬਿਆਨ ਸਿੱਖ ਫ਼ਾਰ ਜਸਟਿਸ ਦੇ ਅਲੱਗ ਖ਼ਾਲਿਸਤਾਨੀ ਦੇਸ਼ ਦੀ ਮੰਗ ਨੂੰ ਜਸਟੀਫਾਈ ਕਰਦਾ ਹੈ |
ਪੰਨੂ ਨੇ ਕਿਹਾ ਭਾਰਤ ਚ ਸਿੱਖਾਂ ਦੀ ਹਾਲਤ ਤੇ ਰਾਹੁਲ ਗਾਂਧੀ ਨੇ ਜੋ ਬਿਆਨ ਦਿੱਤਾ
ਉਹ ਨਾ ਸਿਰਫ ਦਲੇਰੀ ਭਰਿਆ ਹੈ ਬਲਕਿ 1947 ਦੇ ਬਾਅਦ ਤੋਂ ਭਾਰਤ ਚ ਸਿਖਾਂ ਤੇ ਹੋ ਰਹੇ ਅੱਤਿਆਚਾਰ ਨੂੰ ਦਿਖਾਉਂਦਾ ਹੈ |
ਇਹ ਪੰਜਾਬ ਦੀ ਆਜ਼ਾਦੀ ਬਾਰੇ ਸਿੱਖਸ ਫਾਰ ਜਸਟਿਸ (SFJ) ਦੇ ਸਟੈਂਡ ਦੀ ਵੀ ਪੁਸ਼ਟੀ ਕਰਦਾ ਹੈ।
ਦੱਸ ਦਈਏ ਕਿ ਬੀਤੇ ਦਿਨੀ ਵਾਸ਼ਿੰਗਟਨ ਡੀਸੀ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਦੌਰਾਨ
ਰਾਹੁਲ ਗਾਂਧੀ ਵਲੋਂ ਦਿੱਤੇ ਇਕ ਬਿਆਨ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ |
ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਭਾਰਤ ਚ ਅਸਲੀ ਲੜਾਈ ਰਾਜਨੀਤੀ ਦੀ ਨਹੀਂ ਧਾਰਮਿਕ ਸੁਤੰਤਰਤਾ ਦੀ ਹੈ |
ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ 'ਚ ਇਸ ਗੱਲ ਨੂੰ ਲੈ ਕੇ ਲੜਾਈ ਹੈ ਕਿ
ਕੀ ਕਿਸੇ ਸਿੱਖ ਨੂੰ ਦਸਤਾਰ ਅਤੇ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ, ਕੀ ਕੋਈ ਸਿੱਖ ਗੁਰਦੁਆਰੇ 'ਚ ਜਾ ਸਕਦਾ ਹੈ।
ਜਿਸ ਤੇ ਭਾਜਪਾ ਭੜਕ ਉੱਠੀ ਹੈ | ਇਸ ਮੁੱਦੇ ‘ਤੇ ਜਿਥੇ ਭਾਜਪਾ ਰਾਹੁਲ ਗਾਂਧੀ ਤੇ ਹਮਲਾਵਰ ਹੈ,
ਉਥੇ ਹੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਨੇ ਰਾਹੁਲ ਦੇ ਬਿਆਨ ਨੂੰ ਸਹੀ ਠਹਿਰਾਇਆ ਹੈ।
ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਜੋ ਲੰਬੇ ਸਮੇਂ ਤੋਂ ਵੱਖਰੇ ਖਾਲਿਸਤਾਨ ਦੇਸ਼ ਦੀ ਮੰਗ ਨੂੰ ਲੈ ਕੇ ਵਿਦੇਸ਼ਾਂ ‘ਚ ਪ੍ਰਚਾਰ ਕਰ ਰਿਹਾ ਹੈ।
ਏਜੰਸੀਆਂ ਮੁਤਾਬਕ ਪੰਨੂ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਡੇ ਤਹਿਤ ਕੰਮ ਕਰਦਾ ਹੈ।
ਭਾਰਤ ਵਿੱਚ ਵੀ ਪੰਨੂ ਨੇ ਵੱਖਰੇ ਖਾਲਿਸਤਾਨ ਦੇਸ਼ ਦੀ ਮੰਗ ਨੂੰ ਲੈ ਕੇ ਰਾਏਸ਼ੁਮਾਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ,
ਜਿਸ ਲਈ ਕੇਸ ਦਰਜ ਕੀਤਾ ਗਿਆ ਸੀ। ਐਨਆਈਏ ਨੇ ਪੰਨੂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੋਇਆ ਹੈ।
ਉਸੀ ਪੰਨੂੰ ਨੇ ਰਾਹੁਲ ਦੇ ਬਿਆਨ ਤੇ ਸਮਰਥਨ ਦਿੱਤਾ ਹੈ |