ਲੁੱਟ ਦੀ ਮੰਸ਼ਾ ਨਾਲ ਹੋਇਆ ਰੈਨਾ ਦੇ ਰਿਸ਼ਤੇਦਾਰਾਂ ਦਾ ਕਤਲ ?
ਪਠਾਨਕੋਟ: ਬੀਤੇ ਦਿਨੀਂ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਘਰ ਕੁਝ ਅਣਪਛਾਤੇ ਲੋਕਾਂ ਨੇ ਲੁੱਟ-ਖੋਹ ਦੇ ਮਕਸਦ ਨਾਲ ਹਮਲਾ ਕੀਤਾ। ਇਸ 'ਚ ਸੁਰੇਸ਼ ਦੇ ਫੁੱਫੜ ਦੀ ਮੌਕੇ 'ਤੇ ਹੀ ਮੌਤ ਹੋ ਗਈ, ਤੇ ਗੰਭੀਰ ਜ਼ਖ਼ਮੀ ਹਸਪਤਾਲ ਦਾਖਲ ਸੀ। ਇਸ ਤੋਂ ਬਾਅਦ ਰੈਨਾ ਦੇ ਕਜ਼ਨ ਭਰਾ ਦੀ ਵੀ ਮੌਤ ਹੋ ਗਈ। ਸੁਰੇਸ਼ ਰੈਨਾ ਨੇ ਇਸ ਘਟਨਾ ਦੀ ਜਾਂਚ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰ ਅਪੀਲ ਕੀਤੀ ਸੀ।ਰੈਨਾ ਦੇ ਟਵੀਟ ਤੋਂ ਬਾਅਦ ਕੈਪਟਨ ਨੇ ਆਈਜੀ ਐਸਪੀਐਸ ਪਰਮਾਰ ਦੀ ਅਗਵਾਈ ਵਿੱਚ ਐਸਆਈਟੀ ਦਾ ਗਠਨ ਕਰ ਦਿੱਤਾ। ਬਾਰਡਰ ਰੇਂਜ ਦੇ ਆਈਜੀ ਐਸਪੀਐਸ ਪਰਮਾਰ ਨੇ ਇਸ ਬਾਰੇ ਦੱਸਿਆ ਕਿ ਐਸਆਈਟੀ ਨੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਆਈਜੀ ਪਰਮਾਰ ਨੇ ਦੱਸਿਆ ਕਿ ਐਸਆਈਟੀ ਦੇ ਗਠਨ ਤੋਂ ਪਹਿਲਾਂ ਹੀ ਉਹ ਖੁਦ ਦੋ ਵਾਰ ਘਟਨਾ ਸਥਾਨ ਦਾ ਦੌਰਾ ਕਰ ਚੁੱਕੇ ਹਨ। ਆਈਜੀ ਨੇ ਅੱਗ ਕਿਹਾ ਕਿ ਸ਼ੁਰੂਆਤੀ ਜਾਂਚ ਮੁਤਾਬਕ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਦੇ ਘਰ ਹੋਈ ਇਸ ਵਾਰਦਾਤ ਦੌਰਾਨ ਲੁੱਟ-ਖੋਹ ਦੇ ਵੀ ਸਬੂਤ ਮਿਲੇ ਪਰ ਪੁਲਿਸ ਵੱਲੋਂ ਹਰ ਐਂਗਲ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।.

Tags :
Pathankot RobbersCrime News Captain SIT Forms Cricketer Suresh Raina Uncle Killed Update Pathankot Suresh Raina Relative Attack Update Suresh Raina Attack Captain SIT Suresh Raina Tweet Abp Sanjha Live SPS Parmar ABP Sanjha News Abp Sanjha Robbery Suresh Raina Punjab Police