
SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਪਿੱਛੇ ਸਿਆਸੀ ਕਾਰਨ ਜਾਂ ਫ਼ਿਰ?
ਹਾਸਿਲ ਜਾਣਕਾਰੀ ਦੇ ਮੁਤਾਬਿਕ ਧਾਮੀ ਨੇ ਆਪਣੇ ਅਸਤੀਫੇ ਪਿੱਛੇ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੰਘਵੀਰ ਸਿੰਘ ਦੀ ਸੋਸ਼ਲ ਮੀਡੀਆ ਪੋਸਟ ਨੂੰ ਦੱਸਿਆ ਹੈ ਜੋ ਕਿ ਉਹਨਾਂ ਦੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਤੋਂ ਬਾਅਦ ਪਾਈ ਸੀ। ਇਸ ਵੇਲੇ ਗਿਆਨੀ ਰਘਬੀਰ ਸਿੰਘ ਵਿਦੇਸ਼ ਦੇ ਵਿੱਚ ਨੇ ਉਹਨਾਂ ਨੇ 13 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਦੇ ਫੈਸਲੇ ਤੋਂ ਬਾਅਦ ਇੱਕ ਪੋਸਟ ਸਾਂਝੀ ਕੀਤੀ ਸੀ। ਅਸਤੀਫਾ ਦੇਣ ਤੋਂ ਬਾਅਦ ਪਹਿਲਾਂ ਐਸਜੀਪੀਸੀ ਪ੍ਰਧਾਨ ਧਾਮੀ ਨੇ ਉਸ ਪੋਸਟ ਦੀਆਂ ਲਾਈਨਾਂ ਵੀ ਪੜਹੀਆਂ ਤੇ ਕਿਹਾ ਕਿ ਪੋਸਟ ਤੋਂ ਇਹ ਸਪਸ਼ਟ ਹੈ ਕਿ ਗਿਆਨੀ ਰੰਗਵੀਰ ਸਿੰਘ ਉਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਦਾ ਕਾਰਨ ਦੱਸ ਰਹੇ ਨੇ। ਧਾਮੀ ਨੇ ਕਿਹਾ ਕਿ ਜਿਸ ਦਿਨ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ ਸੀ ਉਸ ਦਿਨ 14 ਮੈਂਬਰ ਇਕੱਠੇ ਸਨ ਤੇ ਡੇਢ ਘੰਟੇ ਤੱਕ ਵਿਚਾਰ ਵਿਟਾਂਦਰਾ ਹੋਇਆ ਸੀ। ਸਾਰਿਆਂ ਨੂੰ ਬੋਲਣ ਦੇ ਲਈ ਸਮਾਂ ਦਿੱਤਾ ਗਿਆ ਸੀ ਤਾਂ ਜੋ ਕਿਸੇ ਦੇ ਵਿਚਾਰ ਨਾ ਰਹਿ ਜਾਣ ਪਰ ਪ੍ਰਧਾਨ ਮੁੱਖ ਹੁੰਦਾ ਹੈ ਇਸ ਲਈ ਨੈਤਿਕ ਆਧਾਰ ਤੇ ਮੈਂ ਇਸ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ। ਗੁਰੂ ਸਾਹਿਬ ਕਿਰਪਾ ਕਰਨ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪ੍ਰਬੰਧਕੀ ਸੰਸਥਾ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਰਵੋਚ ਤਖਤ ਸ਼੍ਰੋਮਣੀ ਅਕਾਲੀ ਦਲ ਦੀ ਇਸ ਤਕ ਦੀ ਇੱਕ ਸੰਸਥਾ ਹੈ। ਸਮਾਂ ਗੰਭੀਰ ਚੱਲ ਰਿਹਾ ਹੈ। ਸਰਕਾਰਾਂ ਨੇ ਇਹਨਾਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਸਿੱਧੇ ਯਤਨ ਕੀਤੇ ਨੇ। ਧਾਮੀ ਦੇ ਅਸਤੀਫੇ ਦੇ ਨਾਲ ਪੰਥਕ ਹਲਕਿਆਂ ਅੰਦਰ ਹੱਲਚਾਲ ਸ਼ੁਰੂ ਹੋ ਗਈ। ਪਰ ਉਸ ਦੇ ਨਾਲ ਹੀ ਕੀ ਇਹ ਹੱਲਚਲ ਪੰਥਕ ਦੇ ਨਾਲ ਨਾਲ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਚਰਚਾਵਾਂ ਦੇ ਵਿੱਚ ਚੱਲ ਰਹੀ ਹੈ ਕੀ ਕੋਈ ਵੱਡਾ ਕਾਰਨ ਸਿਆਸੀ ਵੀ ਇਸ ਦਾ ਬਣਿਆ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਹਰਜਿੰਦਰ ਧਾਮੀ ਚੌਥੀ ਵਾਰੀ ਐਸਜੀਪੀਸੀ ਦੇ ਪ੍ਰਧਾਨ ਬਣੇ ਸਨ। ਪਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਏ ਫੈਸਲੇ ਤੋਂ ਬਾਅਦ ਲਗਾਤਾਰ ਜਥੇਦਾਰ ਸ਼੍ਰੀ ਅਕਾਲ ਤਖਤ ਦੇ ਸਮੇਤ ਬਹੁਤ ਸਾਰਾ ਪੰਥਕ ਧੜਾ ਉਹਨਾਂ ਦਾ ਵਿਰੋਧ ਕਰ ਰਿਹਾ ਸੀ ਪਰ ਅਸਤੀਫੇ ਦੇ ਸਿੰਘ ਸਾਹਿਬ ਨੂੰ ਸੇਵਾ ਮੁਕਤ ਕਰਨਾ ਬੇਹਦ ਨਿੰਦਣਯੋਗ ਤੇ ਮੰਦਭਾਗਾ ਹੈ ਤੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਵੀ ਸਿੰਘ ਸਾਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜਿੰਮੇਵਾਰੀ ਚੱਕਦਾ ਮੈਂ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਕੀਤੋ ਔਰ ਨਾਲ ਦੀ ਨਾਲ ਲਗਾਤਾਰ ਡੇਢ ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਸੀ ਤਾਂ ਕਿ ਕਿਸੇ ਦੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਕ ਤੌਰ ਤੇ ਪ੍ਰਧਾਨ ਕਿਉਂਕਿ ਮੁੱਖ ਹੁੰਦਾ ਤੇ ਮੈਂ ਉਸ ਆਦਬ ਤੇ ਸਤਿਕਾਰ ਤਹਿਤ ਇਸ ਪ੍ਰਧਾਨਗੀ ਅਹੁਦੇ ਤੋਂ ਤੁਰੰਤ ਅਸਤੀਫਾ ਦਿੰਨਾ ਗੁਰੂ ਸਾਹਿਬ ਕਿਰਪਾ ਕਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ ਔਰ ਅਕਾਲ ਤਖਤ ਸਿੱਖਾਂ ਦਾ ਸਰਕਾਰਾਂ ਦੇ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਬੜੇ ਯਤਨ ਆ ਕਿ ਇਹਨਾਂ ਜਥੇਬੰਦੀਆਂ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ ਮੈਂ ਖਾਲਸਾ ਪੰਥ ਨੂੰ ਫਿਰ ਦੁਬਾਰਾ ਨਿਮਰਤਾ ਸਹਿਤ ਬੇਨਤੀ ਕਰਦਾ ਧਾਮੀ ਵਰਗਾ ਆਊਗਾ ਚਲਿਆ ਜਾਊਗਾ ਜਥੇਬੰਦੀਆਂ ਹਮੇਸ਼ਾ ਵਾਸਤੇ ਰਹਿਣੀਆਂ ਜੇ ਜਥੇਬੰਦੀਆਂ ਕਮਜ਼ੋਰ ਹੋ ਗਈਆਂ ਤੇ ਫਿਰ ਭਾਈ ਮਨੁੱਖ ਵੀ ਬਾਉਣੇ ਹੋ ਜਾਣਗੇ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ।