ਇੱਕ ਵਾਰ ਫਿਰ ਖ਼ਤਮ ਹੋ ਰਿਹਾ lawrence bishnoi ਦਾ ਰਿਮਾਂਡ, ਪੰਜਾਬ ਪੁਲਿਸ ਮਾਨਸਾ ਕੋਰਟ 'ਚ ਕਰੇਗੀ ਪੇਸ਼

ਲਾਰੈਂਸ ਬਿਸ਼ਨੋਈ (Lawrence Bishnoi) ਨੂੰ ਪੰਜਾਬ ਪੁਲਿਸ ਸੋਮਵਾਰ ਨੂੰ ਮੁੜ ਮਾਨਸਾ ਅਦਾਲਤ (Mansa court) 'ਚ ਪੇਸ਼ ਕਰੇਗੀ। ਦੱਸ ਦਈਏ ਕਿ ਲਾਰੇਂਸ ਦਾ ਦੂਜੀ ਵਾਰ ਹਾਸਲ ਹੋਇਆ ਰਿਮਾਂਡ ਅੱਜ ਖ਼ਤਮ ਹੋ ਰਿਹਾ ਹੈ। ਖਰੜ CIA ਸਟਾਫ 'ਚ ਲਾਰੈਂਸ ਤੋਂ ਪੰਜਾਬ ਪੁਲਿਸ (Punjab Police) ਲਗਾਤਾਰ ਪੁੱਛਗਿੱਛ ਕੀਤੀ, ਹਾਲਾਂਕਿ ਪੰਜਾਬ ਪੁਲਿਸ ਦੇ ਹੱਥ ਦਿੱਲੀ ਪੁਲਿਸ ਦੇ ਮੁਕਾਬਲੇ ਕੋਈ ਖਾਸ ਕਾਮਯਾਬੀ ਨਹੀਂ ਲੱਗੀ। ਮੂਸੇਵਾਲਾ ਕਤਲ ਕੇਸ (Sidhu Moose Wala Murder Case) 'ਚ ਪੰਜਾਬ ਪੁਲਿਸ ਨੇ ਹੁਣ ਤੱਕ 13 ਗ੍ਰਿਫਤਾਰੀਆਂ ਹੀ ਕੀਤੀਆਂ ਹਨ, ਪਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਰੇਕੀ ਕਰਨ ਅਤੇ ਕਾਤਲਾਂ ਨੂੰ ਸ਼ਹਿ ਦੇਣ 'ਚ ਮਦਦ ਕੀਤੀ, ਜਦੋਂ ਕਿ ਦਿੱਲੀ ਪੁਲਿਸ ਇਸ ਮਾਮਲੇ 'ਚ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।

JOIN US ON

Telegram
Sponsored Links by Taboola