Punjab Budget: ਮਾਨ ਸਰਕਾਰ ਅੱਜ ਪੇਸ਼ ਕਰਨ ਜਾ ਰਹੀ ਹੈ ਆਪਣਾ ਪਹਿਲਾ ਬਜਟ, ਕੀ 'ਜਨਤਾ ਦੇ ਬਜਟ' ਤੋਂ ਜਨਤਾ ਹੋਵੇਗੀ ਖੁਸ਼ ?

Continues below advertisement

Punjab Budget 2022: ਮਾਨ ਸਰਕਾਰ ਅੱਜ ਆਪਣਾ ਪਹਿਲਾ ਬਜਟ ਪੇਸ਼ ਕਰਨ ਜਾ ਰਹੀ ਹੈ। ਸੰਗਰੂਰ ਜ਼ਿਮਣੀ ਚੋਣ (Sangrur By Poll Results) 'ਚ ਹਾਰ ਤੋਂ ਬਾਅਦ ਅੱਜ ਦੇ ਬਜਟ 'ਤੇ ਸਭ ਦੀਆਂ ਨਜ਼ਰਾਂ ਟਿੱਕੀਆਂ ਰਹਿਣਗੀਆਂ। ਦੱਸ ਦਈਏ ਕਿ ਸੰਗਰੂਰ ਦੇ ਲੋਕ ਸਿਮਰਨਜੀਤ ਮਾਨ (Simarjeet Singh Mann) ਦੇ ਹੱਕ 'ਚ ਨਿੱਤਰ ਕੇ ਆਪ ਸਰਕਾਰ ਦੀ ਤਿੰਨ ਮਹੀਨੇ ਦੀ ਕਾਰਗੁਜ਼ਾਰੀ ਖਿਲਾਫ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਜਿਹੇ 'ਚ ਅੱਜ ਪੇਸ਼ ਹੋਣ ਵਾਲਾ ਬਜਟ ਜਨਤਾ ਨੂੰ ਖੁਸ਼ ਕਰ ਪਾਵੇਗਾ ਜਾਂ ਨਹੀਂ, ਇਸ 'ਤੇ ਨਿਗਾਹਾਂ ਬਣੀਆਂ ਰਹਿਣਗੀਆਂ।

ਖਜ਼ਾਨਾ ਮੰਤਰੀ ਹਰਪਾਲ ਚੀਮਾ (Harpal Cheema) ਅੱਜ ਪੇਪਰਲੈੱਸ ਬਜਟ ਪੇਸ਼ ਕਰਨਗੇ। ਬਜਟ ਲਈ ਲੋਕਾਂ ਤੋਂ ਰਾਏ ਮੰਗੀ ਗਈ ਸੀ। ਉਨ੍ਹਾਂ ਨੇ ਸਨਅਤਕਾਰਾਂ, ਕਿਸਾਨਾਂ, ਵਪਾਰੀਆਂ ਸਣੇ ਵੱਖ-ਵੱਖ ਵਰਗਾਂ ਨਾਲ ਮੁਲਾਕਾਤਾਂ ਵੀ ਕੀਤੀਆਂ। ਅੱਜ ਦੇ ਬਜਟ ਤੇ ਖਾਸ ਫੋਕਸ ਸਿੱਖਿਆ, ਸਿਹਤ ਖੇਤਰ ਤੇ ਰਹੇਗਾ, ਕਿਉਂਕਿ ਇਨ੍ਹਾਂ ਦੋਹਾਂ ਮੁੱਦਿਆਂ 'ਤੇ ਹੀ ਆਮ ਆਦਮੀ ਪਾਰਟੀ ਚੋਣਾਂ ਲੜੀ ਸੀ ਅਤੇ ਜਿੱਤ ਕੇ ਸੱਤਾ 'ਚ ਆਈ ਸੀ।

Continues below advertisement

JOIN US ON

Telegram