Sidhu Moosewala ਕਤਲਕਾਂਡ ਕੇਸ ਦਾ ਜਾਂਚ ਅਧਿਕਾਰੀ ਬਦਲਿਆ

Continues below advertisement

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਜਾਂਚ ਅਧਿਕਾਰੀ ਅੰਗਰੇਜ਼ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ 'ਤੇ ਗੁਰਲਾਲ ਸਿੰਘ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਮਾਨਸਾ ਸਦਰ ਥਾਣੇ ਦੇ ਐਸਐਚਓ ਅੰਗਰੇਜ਼ ਸਿੰਘ ਨੂੰ ਉਨ੍ਹਾਂ ਦੇ ਥਾਣਾ ਖੇਤਰ ਦੀ ਹੱਦ ਅੰਦਰ ਸਿੱਧੂ ਮੂਸੇਵਾਲਾ ਦੇ ਕਤਲ ਲਈ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ।

ਮਾਨਸਾ ਦੇ ਐਸਐਸਪੀ ਗੌਰਵ ਤੁਰਾ ਨੇ ਅੰਗਰੇਜ਼ ਸਿੰਘ ਦੀ ਬਦਲੀ ਨੂੰ ਪੁਲੀਸ ਵਿਭਾਗ ਦੀ ਰੁਟੀਨ ਕਾਰਵਾਈ ਦੱਸਿਆ ਹੈ। ਇਸ ਦੇ ਨਾਲ ਹੀ ਚਰਚਾ ਹੈ ਕਿ ਉਕਤ ਜਾਂਚ ਅਧਿਕਾਰੀ ਨੂੰ ਗੈਂਗਸਟਰਾਂ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸੀ।

ਐਸਐਸਪੀ ਗੌਰਵ ਤੋਰਾ ਨੇ ਦੱਸਿਆ ਕਿ ਗੈਂਗਸਟਰਾਂ ਦੀਆਂ ਧਮਕੀਆਂ ਕਾਰਨ ਅੰਗਰੇਜ਼ ਸਿੰਘ ਦੀ ਬਦਲੀ ਨਹੀਂ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਐਸਆਈਟੀ ਵੱਲੋਂ ਕੀਤੀ ਜਾ ਰਹੀ ਹੈ ਅਤੇ ਥਾਣਾ ਸਦਰ ਖੇਤਰ ਵਿੱਚ ਵਾਪਰੀ ਘਟਨਾ ਕਾਰਨ ਅੰਗਰੇਜ਼ ਸਿੰਘ ਨੂੰ ਜਾਂਚ ਅਧਿਕਾਰੀ ਬਣਾਇਆ ਗਿਆ ਸੀ। ਹੁਣ ਅੰਗਰੇਜ਼ ਸਿੰਘ ਨੂੰ ਬੁਢਲਾਡਾ ਥਾਣੇ ਦਾ ਐਸਐਚਓ ਅਤੇ ਗੁਰਲਾਲ ਸਿੰਘ ਨੂੰ ਮਾਨਸਾ ਸਦਰ ਥਾਣੇ ਦਾ ਐਸਐਚਓ ਲਾਇਆ ਗਿਆ ਹੈ।

Continues below advertisement

JOIN US ON

Telegram