Mukatsar sahib 'ਚ ਦਰਦਨਾਕ ਹਾਦਸਾ, truck ਨੇ ਸਾਈਕਲ ਸਵਾਰ ਨੌਜਵਾਨ ਕੁੜੀ ਨੂੰ ਦਰੜਿਆ

Mukatsar sahib 'ਚ ਦਰਦਨਾਕ ਹਾਦਸਾ, truck ਨੇ ਸਾਈਕਲ ਸਵਾਰ ਨੌਜਵਾਨ ਕੁੜੀ ਨੂੰ ਦਰੜਿਆ

ਦਰਦਨਾਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਸ੍ਰੀ ਮੁਕਤਸਰ ਸਾਹਿਬ ਤੋਂ 
ਜਿਥੇ ਜਲਾਲਾਬਾਦ ਰੋਡ 'ਤੇ ਇਕ ਟਰੱਕ ਵਲੋਂ ਸਾਈਕਲ ਸਵਾਰ ਨੌਜਵਾਨ ਕੁੜੀ ਨੂੰ ਕੁਚਲ ਦਿੱਤਾ ਗਿਆ ਹੈ |
ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ |
ਮ੍ਰਿਤਕ ਲੜਕੀ ਦੀ ਉਮਰ 17-18 ਸਾਲ ਵਿਚਕਾਰ ਦੱਸੀ ਜਾ ਰਹੀ ਹੈ | 
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਲੜਕੀ ਦਾ ਪਰਿਵਾਰ ਮੌਕੇ 'ਤੇ ਪੁੱਜਾ, ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ |

ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਚੁੱਕੀ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |

JOIN US ON

Telegram
Sponsored Links by Taboola