ਪੰਜਾਬ ਪੁਲਿਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ
ਬਟਾਲਾ ਨੇੜੇ ਪਿੰਡ ਕੋਟਲਾ ਬੋਝਾ ਸਿੰਘ 'ਚ ਪੁਲਿਸ ਗੈਂਗਸਟਰ ਬਬਲੂ ਨੂੰ ਘੇਰਾ ਪਾਇਆ ਹੈ।ਪੁਲਿਸ ਉਸਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੀ ਪਰ ਗੈਂਗਸਟਰ ਬਬਲੂ ਨੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ।ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਹੈ। ਇਸ ਮੌਕੇ ਭਾਰੀ ਪੁਲਿਸ ਬਲ ਨੇ ਗੈਂਗਸਟਰ ਨੂੰ ਘੇਰਾ ਪਾ ਲਿਆ ਹੈ ਤਾਂ ਜੋ ਉਹ ਕਿਸੇ ਵੀ ਪਾਸੇ ਤੋਂ ਫਰਾਰ ਨਾ ਹੋ ਸਕੇ।ਬਟਾਲਾ ਦੇ SSP ਸਤਿੰਦਰ ਸਿੰਘ ਵੀ ਮੌਕੇ 'ਤੇ ਪਹੁੰਚੇ ਹਨ।AGTF ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਲੋਕਲ ਪੁਲਿਸ ਵੱਲੋਂ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ।