ਅੱਜ 4 ਹਾਈਵੇਅ ਅਣਮਿੱਥੇ ਸਮੇਂ ਲਈ ਹੋਣਗੇ ਬੰਦ, ਕਿਸਾਨਾਂ ਦਾ ਧਰਨਾ ਹੋਏਗਾ ਸ਼ੁਰੂ

Continues below advertisement

ਅੱਜ 4 ਹਾਈਵੇਅ ਅਣਮਿੱਥੇ ਸਮੇਂ ਲਈ ਹੋਣਗੇ ਬੰਦ, ਕਿਸਾਨਾਂ ਦਾ ਧਰਨਾ ਹੋਏਗਾ ਸ਼ੁਰੂ 

ਪੰਜਾਬ 'ਚ ਝੋਨੇ ਦੀ ਲਿਫਟਿੰਗ ਨਾ ਹੋਣ ਤੋਂ ਪਰੇਸ਼ਾਨ ਕਿਸਾਨ ਅੱਜ ਸੂਬੇ ਦੇ 4 ਹਾਈਵੇ ਬੰਦ ਕਰਨ ਜਾ ਰਹੇ ਹਨ। ਕਿਸਾਨ ਦੁਪਹਿਰ 1 ਵਜੇ ਦੇ ਕਰੀਬ ਪੰਜਾਬ ਦੇ 4 ਹਾਈਵੇ ਜਾਮ ਕਰਨਗੇ। ਇਹ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ।

ਕਿਸਾਨ ਮਜ਼ਦੂਰ ਮੋਰਚਾ ਅਤੇ ਕਿਸਾਨ ਸਾਂਝਾ ਮੋਰਚਾ ਗੈਰ (ਸਿਆਸੀ) ਜੁਆਇੰਟ ਫੋਰਮ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੱਜ ਦੁਪਹਿਰ 1 ਵਜੇ ਤੋਂ ਪੰਜਾਬ ਦੇ 4 ਹਾਈਵੇ ਜਾਮ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 1 ਵਜੇ ਕਿਸਾਨ 4 ਸੜਕਾਂ 'ਤੇ ਬੈਠਣਗੇ ਅਤੇ ਆਵਾਜਾਈ ਬੰਦ ਕਰ ਦਿੱਤੀ ਜਾਵੇਗੀ।

ਪੰਧੇਰ ਨੇ ਦੱਸਿਆ ਕਿ ਫੂਡ ਸਪਲਾਈ ਮੰਤਰੀ ਨਾਲ ਸ਼ੈਲਰਾਂ ਦੀ ਮੀਟਿੰਗ ਹੋਈ ਹੈ। ਸ਼ੈਲਰ ਮਾਲਕਾਂ ਦੀ ਮੰਗ ਸੀ ਕਿ ਝੋਨੇ ਤੋਂ ਘੱਟ ਚੌਲ ਨਿਕਲਦਾ ਹੈ ਅਤੇ ਉਨ੍ਹਾਂ ਨੂੰ 2-3 ਕਿਲੋ ਦੀ ਜ਼ਿਆਦਾ ਛੋਟ ਦਿੱਤੀ ਜਾਵੇ। ਕੇਂਦਰ ਨੇ ਜਲਦੀ ਟੀਮਾਂ ਭੇਜਣ ਦੀ ਗੱਲ ਕੀਤੀ ਸੀ ਪਰ ਅੱਜ ਤੱਕ ਟੀਮਾਂ ਨਹੀਂ ਪੁੱਜੀਆਂ ਅਤੇ ਸ਼ੈਲਰ ਵੀ ਝੋਨਾ ਨਹੀਂ ਚੁੱਕ ਰਹੇ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਝੋਨੇ ਦੀ ਲਿਫਟਿੰਗ ਜਲਦੀ ਹੋ ਸਕੇ

Continues below advertisement

JOIN US ON

Telegram