9 ਦਿਨ ਤੋਂ ਮੰਡੀ ਚ ਬੈਠੇ ਕਿਸਾਨ ਦੀ ਫਸਲ ਹੋਈ ਖਰਾਬ...

Continues below advertisement

9 ਦਿਨ ਤੋਂ ਮੰਡੀ ਚ ਬੈਠੇ ਕਿਸਾਨ ਦੀ ਫਸਲ ਹੋਈ ਖਰਾਬ...

ਸਮਰਾਲਾ ਦੀ ਦਾਣਾ ਮੰਡੀ ਦੇ ਵਿੱਚ ਅੱਜ ਨੌ ਦਿਨ ਤੋਂ ਆਪਣੀ ਫਸਲ ਲ਼ੈ ਕੇ ਬੈਠੇ ਦੁਖੀ ਕਿਸਾਨ ਹਰਮਿੰਦਰ ਸਿੰਘ ਨਿਵਾਸੀ ਪਿੰਡ ਬਰਮਾ ਨੇ ਆਪਣੇ ਹੱਥ ਦੇ ਵਿੱਚ ਝੋਨੇ ਦੀ ਫਸਲ ਨੂੰ ਫੜ ਕੇ ਆਪਣਾ ਦੁੱਖ ਕੈਮਰੇ ਸਾਹਮਣੇ ਬਿਆਨ ਕੀਤਾ ਅਤੇ ਕਿਹਾ ਕਿ  ਮੇਰੇ ਹੱਥ ਦੇ ਵਿੱਚ ਜੋ ਝੋਨੇ ਦੀ ਫਸਲ ਹੈ ਉਹ  ਖਰਾਬ ਹੋ ਚੁੱਕੀ  ਹੈ ਅਤੇ ਇਹ ਫਸਲ ਅਸੀਂ ਛੇ ਮਹੀਨੇ ਪੁੱਤਾਂ ਵੰਗਣ ਪਾਲੀ ਹੈ। ਪਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਨਕਾਮੀਆਂ ਕਰਕੇ ਅੱਜ ਅਸੀਂ ਪਰੇਸ਼ਾਨ ਹਾਂ। ਦੁਖੀ ਕਿਸਾਨ ਨੇ ਕਿਹਾ ਕਿ ਤਿਉਹਾਰਾਂ ਦੇ ਦਿਨ ਚੱਲ ਰਹੇ ਨੇ ਕਿਸਾਨ ਪਰੇਸ਼ਾਨ ਹੈ ਸੜਕਾਂ ਤੇ ਧਰਨੇ ਲਗਾ ਰਿਹਾ ਹੈ ਪਰ ਸੁੱਤੀਆਂ ਸਰਕਾਰਾਂ ਸਿਰਫ ਦਾਵੇ ਕਰ ਰਹੀਆਂ ਹਨ ਜਿੰਨਾਂ ਕਰਕੇ ਅਸੀਂ ਅੱਜ ਪਰੇਸ਼ਾਨ ਹਾਂ।ਦੁਖੀ ਕਿਸਾਨ ਨੇ ਸਰਕਾਰਾਂ ਤੇ ਤੰਜ ਕਸੇ।

Continues below advertisement

JOIN US ON

Telegram