ਹੋਸ਼ਿਆਰਪੁਰ 'ਚ ਦਰਦਨਾਕ ਹਾਦਸਾ, 1 ਦੀ ਮੌਤ

Continues below advertisement

ਹੋਸ਼ਿਆਰਪੁਰ 'ਚ ਦਰਦਨਾਕ ਹਾਦਸਾ, 1 ਦੀ ਮੌਤ

ਹੋਸ਼ਿਆਰਪੁਰ ਵਿੱਚ ਭਿਆਨਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ । ਇੱਕ ਮਾਰੂਤੀ ਸਵਿਫਟ ਡਿਜਾਇਰ ਕਾਰ ਹੁਸ਼ਿਆਰਪੁਰ ਦੇ ਟਾਂਡਾ ਰੋਡ ਤੇ ਪੈਂਦੇ ਭੰਗੀ ਚੋਲ ਤੋਂ ਹੇਠਾਂ ਡਿੱਗ ਗਈ ।। ਹਾਸਾ ਇੰਨਾ ਭਿਆਨਕ ਸੀ ਕਿ ਡੂੰਘੀ ਖੱਡ ਵਿੱਚ ਕਾਰ ਡਿੱਗਣ ਕਰਕੇ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਵਿੱਚੋਂ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੋ ਜ਼ਖਮੀ ਦੱਸੇ ਜਾ ਰਹੇ ਨੇ । ਮ੍ਰਿਤਕ ਦੀ ਪਹਿਚਾਣ ਹਰਜੀਤ ਸਿੰਘ ਉਮਰ 55 ਸਾਲ ਵਾਸੀ ਪਿੰਡ ਹਰਦੋ ਖਾਨਪੁਰ ਵਜੋਂ ਹੋਈ ਹੈ ।।ਉਸ ਵੇਲੇ ਕਾਰ ਚਲਾ ਰਹੇ ਕਾਰ ਚਾਲਕ ਨੇ ਦੱਸਿਆ ਕਿ ਜਦੋਂ ਉਹ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਤੋਂ ਆਪਣੇ ਕਿਸੇ ਰਿਸ਼ਤੇਦਾਰ ਦੀ ਖਬਰ ਲੈ ਕੇ ਵਾਪਸ ਪਿੰਡ ਨੂੰ ਜਾ ਰਹੇ ਸੀ ਤਾਂ ਅਚਾਨਕ ਸਾਹਮਣੇ ਕੋਈ ਅਵਾਰਾ ਜਾਨਵਰ ਆਉਣ ਕਾਰਨ ਜਾਨਵਰ ਨੂੰ ਬਚਾਉਂਦਿਆਂ ਉਹਨਾਂ ਨੇ ਜਦੋਂ ਗੱਡੀ ਦਏ ਸਟੇਰਿੰਗ ਨੂੰ ਘੁਮਾਇਆ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਡੂੰਗੀ ਖੱਡ ਵਿੱਚ ਜਾ ਡਿੱਗੀ ਜਿਸ ਕਾਰਨ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਅਤੇ ਦੋ ਜ਼ਖਮੀ ਹੋ ਗਏ ਤੇ ਕਾਰ ਚਕਨਾਚੂਰ ਹੋ ਗਈ ।।
Continues below advertisement

JOIN US ON

Telegram