ਕਿਸਾਨਾਂ ਦੀ ਲੜਾਈ ਕਦੋਂ ਜਿੱਤੀ ਜਾਏਗੀ?

ਸੰਸਦ ਦੇ ਮਾਨਸੂਨ ਸੈਸ਼ਨ 'ਚ ਲਿਆਂਦੇ ਗਏ ਤਿੰਨ ਬਿੱਲਾਂ 'ਚੋਂ 2 ਨੂੰ ਸੰਸਦ ਦੀ ਮਨਜ਼ੂਰੀ ਮਿਲ ਚੁੱਕੀ ਹੈ। ਤੀਜੇ ਬਿੱਲ ਨੂੰ ਲੋਕ ਸਭਾ 'ਚ ਪਾਸ ਹੋਣ ਤੋਂ ਬਾਅਦ ਰਾਜ ਸਭਾ ਦੀ ਮੋਹਰ ਲਗਣ ਦਾ ਇੰਤਜ਼ਾਰ ਹੈ।
ਮੋਦੀ ਸਰਕਾਰ ਦਾ ਦਾਅਵਾ ਹੈ ਕਿ ਕੋਰੋਨਾ ਕਾਲ 'ਚ ਲਿਆਂਦੇ ਗਏ ਖੇਤੀ ਨਾਲ ਜੁੜੇ ਤਿੰਨ ਅਹਿਮ ਆਰਡੀਨੈਂਸ ਕਿਸਾਨਾਂ ਦੇ ਹਿੱਤ 'ਚ ਹੈ। ਪਰ ਇਸ ਨੂੰ ਲੈ ਕੇ ਕਿਸਾਨਾਂ ਵਲੋਂ ਖਾਸਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਵਫਦ ਅੱਜ ਖੇਤੀ ਆਰਡੀਨੈਂਸ ਸੰਬਧੀ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਿਆ।
ਰਾਮ ਨਾਥ ਕੋਵਿੰਦ ਨੂੰ ਅਕਾਲੀ ਦਲ ਵਲੋਂ ਖੇਤੀ ਆਰਡੀਨੈਂਸ ਬਿੱਲ 'ਤੇ ਦਸਤਖਤ ਨਾ ਕਰਨ ਦੀ ਬੇਨਤੀ ਕੀਤੀ ਗਈ। ਨਾਲ ਹੀ ਪਾਰਲੀਮੈਂਟ 'ਚ ਬਿਲ ਵਾਪਿਸ ਭੇਜਣ ਦੀ ਗਲ ਆਖੀ ਗਈ।

JOIN US ON

Telegram
Sponsored Links by Taboola