ਲਾਰੇਂਸ ਦਾ ਕੇਸ ਕੋਈ ਵਕੀਲ ਨਹੀਂ ਲੜੇਗਾ ਅਜਿਹਾ ਐਲਾਨ ਹੋਣ ਮਗਰੋਂ ਵੀ ਸਤਨਾਮ ਸਿੰਘ ਧਿਮਾਨ ਨੇ ਆਖਰ ਕਿਉਂ ਲਿਆ ਲਾਰੇਂਸ ਬਿਸ਼ਨੋਈ ਦਾ ਕੇਸ, ਜਾਣੋ ਕਾਰਨ

Continues below advertisement

Lawrence Bishnoi Case: ਮਾਨਸਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਵੱਲੋਂ ਲਾਰੈਂਸ ਬਿਸ਼ਨੋਈ ਦਾ ਕੇਸ ਲੜਨ ਤੋਂ ਇਨਕਾਰ ਕਾਰਨ ਬਾਅਦ ਹੁਣ ਸਤਨਾਮ ਸਿੰਘ ਧੀਮਾਨ ਲਾਰੈਂਸ ਦਾ ਕੇਸ ਲੜਨਗੇ। ਵਕੀਲ ਧੀਮਾਨ ਨੇ ਕਿਹਾ ਕਿ ਲਾਰੈਂਸ ਬਿਲਕੁਲ ਨਿਰਦੋਸ਼ ਹੈ। ਪੁਲਿਸ ਦੀ ਜਾਂਚ ਨੂੰ ਵਕੀਲ ਧੀਮਾਨ ਨੇ ਇਕਪਾਸੜ ਦੱਸਿਆ ਹੈ। ਦੱਸ ਦਈਏ ਕਿ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪਿਤਾ ਨੇ ਵੀ ਆਪਣੇ ਪੁੱਤਰ ਦੇ ਟਰਾਂਜ਼ਿਟ ਰਿਮਾਂਡ ਸਮੇਤ ਵੱਖ-ਵੱਖ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ। ਬਿਸ਼ਨੋਈ ਦੇ ਪਿਤਾ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਵਿਚ ਸ਼ਿਕਾਇਤ ਕੀਤੀ ਕਿ ਪੰਜਾਬ ਵਿਚ ਵਕੀਲ ਉਸ ਦੇ ਪੁੱਤਰ ਦਾ ਬਾਈਕਾਟ ਕਰ ਰਹੇ ਹਨ ਅਤੇ ਉਸ ਦਾ ਕੇਸ ਨਹੀਂ ਲੜ ਰਹੇ ਹਨ।

Continues below advertisement

JOIN US ON

Telegram