ਨਹਿਰੀ ਬੰਦੀ ਦੇ ਵਿਰੋਧ 'ਚ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਕੀਤਾ ਦਫਤਰਾਂ 'ਚ ਬੰਦ, ਕੱਟ ਦਿੱਤੀ ਬਿਜਲੀ

Continues below advertisement

Farmers Protest in Fazilka:ਅਬੋਹਰ ਦੇ ਵਿੱਚ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇੱਕ ਵਾਰ ਫਿਰ ਨਹਿਰਬੰਦੀ ਦੇ ਚੱਲਦਿਆਂ ਕਿਸਾਨਾਂ ਦਾ ਗੁੱਸਾ ਜਮ ਕੇ ਫੁੱਟਿਆ। ਇਸ ਮਗਰੋਂ ਰੋਸ਼ ਵਿੱਚ ਵੱਡੀ ਗਿਣਤੀ 'ਚ ਕਿਸਾਨ ਟਰੈਕਟਰ ਟਰਾਲੀਆਂ 'ਤੇ ਸਵਾਰ ਹੋ ਕੇ ਅਬੋਹਰ ਦੇ ਨਹਿਰੀ ਵਿਭਾਗ ਦੇ ਦਫਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਨਾ ਸਿਰਫ ਦਫਤਰ 'ਚ ਬੈਠੇ ਅਧਿਕਾਰੀਆਂ ਨੂੰ ਦਫ਼ਤਰਾਂ 'ਚ ਬੰਦ ਕਰ ਦਿੱਤਾ। ਸਗਰੋਂ ਉਨ੍ਹਾਂ ਦੇ ਗੇਟਾਂ ਦੇ ਮੂਹਰੇ ਦਰੀਆਂ ਵਿਛਾ ਕੇ ਧਰਨਾ ਲਾਇਆ। ਇਸ ਦੇ ਨਾਲ ਹੀ  ਕਿਸਾਨਾਂ ਨੇ ਦਫਤਰਾਂ ਚ ਚੱਲ ਰਹੀ ਬਿਜਲੀ ਦੀ ਸਪਲਾਈ ਵੀ ਕੱਟ ਦਿੱਤੀ।

Continues below advertisement

JOIN US ON

Telegram