Texas: ਅਮਰੀਕਾ 'ਚ ਟਰੱਕ 'ਚੋਂ ਮਿਲੀਆਂ 46 ਲੋਕਾਂ ਦੀਆਂ ਲਾਸ਼ਾਂ, ਟੈਕਸਾਸ 'ਚ ਮਚ ਗਈ ਹਲਚਲ
Continues below advertisement
ਵਾਸ਼ਿੰਗਟਨ: ਅਮਰੀਕਾ ਦੇ ਟੈਕਸਾਸ (Texas) ਸ਼ਹਿਰ 'ਚ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸੈਨ ਐਂਟੋਨੀਆ (San Antonio) 'ਚ ਇੱਕ ਟਰੈਕਟਰ-ਟ੍ਰੇਲਰ (tractor-trailer) 'ਚੋਂ 46 ਲੋਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਸਥਾਨਕ ਮੀਡੀਆ ਮੁਤਾਬਕ ਟਰੱਕ 'ਚ ਕਰੀਬ 46 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਖਦਸ਼ਾ ਹੈ ਕਿ ਇਨ੍ਹਾਂ ਲੋਕਾਂ ਨੂੰ ਟਰੱਕ 'ਚ ਭਰ ਕੇ ਟੈਕਸਾਸ ਭੇਜਿਆ ਜਾ ਰਿਹਾ ਹੈ। ਇਸ ਮਾਮਲੇ ਨੂੰ ਮਨੁੱਖੀ ਤਸਕਰੀ ਵਜੋਂ ਦੇਖਿਆ ਜਾ ਰਿਹਾ ਹੈ। ਟਰੱਕ ਰੇਲਵੇ ਟ੍ਰੈਕ ਦੇ ਕੋਲ ਖੜ੍ਹਾ ਪਾਇਆ ਗਿਆ।
Continues below advertisement