Canada 'ਚ Mandir 'ਤੇ ਹਮਲੇ ਨੂੰ ਲੈ ਕੇ ਵਿਦੇਸ਼ ਮੰਤਰੀ S Jai Shankar ਦਾ ਵੱਡਾ ਬਿਆਨ
05 Nov 2024 01:56 PM (IST)
Canada 'ਚ Mandir 'ਤੇ ਹਮਲੇ ਨੂੰ ਲੈ ਕੇ ਵਿਦੇਸ਼ ਮੰਤਰੀ S Jai Shankar ਦਾ ਵੱਡਾ ਬਿਆਨ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਕੈਨੇਡਾ 'ਚ ਕਥਿਤ ਖਾਲਿਸਤਾਨ ਸਮਰਥਕਾਂ ਵੱਲੋਂ ਹਿੰਦੂ ਮੰਦਰ 'ਤੇ ਹਮਲੇ ਦੀ ਨਿੰਦਾ ਕੀਤੀ ਹੈ। ਜੈ ਸ਼ੰਕਰ ਕੈਨਬਰਾ ਵਿੱਚ 15ਵੇਂ ਵਿਦੇਸ਼ ਮੰਤਰੀ ਫਰੇਮਵਰਕ ਡਾਇਲਾਗ (ਐਫਐਮਐਫਡੀ) ਵਿੱਚ ਬੋਲ ਰਹੇ ਸਨ।
ਜੈਸ਼ੰਕਰ ਆਸਟ੍ਰੇਲੀਆ ਅਤੇ ਸਿੰਗਾਪੁਰ ਦੇ ਛੇ ਦਿਨਾਂ ਦੌਰੇ 'ਤੇ ਸੋਮਵਾਰ ਨੂੰ ਬ੍ਰਿਸਬੇਨ ਪਹੁੰਚੇ। ਦੌਰੇ ਦੌਰਾਨ ਉਨ੍ਹਾਂ ਨੇ ਬ੍ਰਿਸਬੇਨ ਵਿੱਚ ਆਸਟਰੇਲੀਆ ਵਿੱਚ ਭਾਰਤ ਦੇ ਚੌਥੇ ਕੌਂਸਲੇਟ ਦਾ ਉਦਘਾਟਨ ਕੀਤਾ।
ਉਹ ਆਸਟ੍ਰੇਲੀਆਈ ਸੰਸਦ ਭਵਨ ਵਿਖੇ ਹੋਣ ਵਾਲੇ ਦੂਜੇ ਰਾਇਸੀਨਾ ਡਾਊਨ ਅੰਡਰ ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਭਾਸ਼ਣ ਦੇਣਗੇ।
ਉਹ ਆਸਟ੍ਰੇਲੀਆਈ ਸੰਸਦ ਮੈਂਬਰਾਂ, ਭਾਰਤੀ ਡਾਇਸਪੋਰਾ ਦੇ ਮੈਂਬਰਾਂ, ਵਪਾਰਕ ਭਾਈਚਾਰੇ, ਮੀਡੀਆ ਅਤੇ ਥਿੰਕ ਟੈਂਕਾਂ ਨਾਲ ਵੀ ਗੱਲਬਾਤ ਕਰਨਗੇ।
Sponsored Links by Taboola