ਫਿਨਲੈਂਡ ਦੀ PM ਨੇ ਕਰਵਾਇਆ ਡਰੱਗ ਟੈਸਟ
Continues below advertisement
Finland PM Sanna Marin: ਫਿਨਲੈਂਡ ਦੀ ਨੌਜਵਾਨ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਡਰੱਗਜ਼ ਟੈਸਟ ਹੋਇਆ ਹੈ ਅਤੇ ਜਾਂਚ ਦੀ ਰਿਪੋਰਟ ਅਗਲੇ ਹਫਤੇ ਆਵੇਗੀ। ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਉਸ ਦੇ ਦੋਸਤਾਂ ਨਾਲ ਡਾਂਸ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਸੀ ਅਤੇ ਉਸ 'ਤੇ ਵਿਰੋਧੀ ਧਿਰ ਵੱਲੋਂ ਡਰੱਗ ਲੈਣ ਦਾ ਦਬਾਅ ਪਾਇਆ ਜਾ ਰਿਹਾ ਸੀ। ਵਾਇਰਲ ਵੀਡੀਓ ਦੀ ਫੁਟੇਜ ਵਿੱਚ ਨੌਜਵਾਨ ਨੇਤਾ ਨੂੰ ਇੱਕ ਫਿਨਿਸ਼ ਪੌਪਸਟਾਰ ਨਾਲ ਨੱਚਦੇ ਹੋਏ ਦਿਖਾਇਆ ਗਿਆ, ਜਿਸ ਨਾਲ ਹੰਗਾਮਾ ਹੋ ਗਿਆ।
ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ
ਸਨਾ ਮਾਰਿਨ ਦੀ ਇਸ ਵੀਡੀਓ ਫੁਟੇਜ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਹ ਆਪਣੀ ਪਾਰਟੀ ਦੌਰਾਨ ਡਾਂਸ ਕਰਦੀ ਨਜ਼ਰ ਆਈ। ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਦੀ ਇਸ ਲੀਕ ਵੀਡੀਓ ਵਿੱਚ ਪਾਰਟੀ ਕਰਨ ਲਈ ਆਲੋਚਨਾ ਕੀਤੀ ਗਈ ਸੀ, ਕੁਝ ਰਾਜਨੇਤਾਵਾਂ ਨੇ ਕਿਹਾ ਸੀ ਕਿ ਉਸ ਨੂੰ ਡਰੱਗਜ਼ ਲਈ ਟੈਸਟ ਕਰਵਾਉਣਾ ਚਾਹੀਦਾ ਹੈ।
Continues below advertisement