Indian Cough Syrup : 'ਭਾਰਤੀ Cough Syrup ਪੀਣ ਨਾਲ 18 ਬੱਚਿਆਂ ਦੀ ਮੌਤ- ਉਜ਼ਬੇਕਿਸਤਾਨ
Indian Cough Syrup : 'ਭਾਰਤੀ Cough Syrup ਪੀਣ ਨਾਲ 18 ਬੱਚਿਆਂ ਦੀ ਮੌਤ- ਉਜ਼ਬੇਕਿਸਤਾਨ
#Dok1max #coughsyrup #who #uzbekistan #abpsanjha
ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਜਿਸ ਸਿਰਪ ਨੂੰ ਪੀਣ ਤੋਂ ਬਾਅਦ 18 ਬੱਚਿਆਂ ਦੀ ਮੌਤ ਹੋ ਗਈ, ਉਹ ਡਾਕ 1-ਮੈਕਸ ਕਫ ਸੀਰਪ ਨੋਇਡਾ ਦੀ ਮੈਰੀਅਨ ਬਾਇਓਟੈਕ ਦੁਆਰਾ ਨਿਰਮਿਤ ਹੈ।ਮੰਤਰਾਲੇ ਦੇ ਬਿਆਨ ਅਨੁਸਾਰ, ਲੈਬ ਵਿੱਚ ਕੀਤੇ ਗਏ ਇੱਕ ਟੈਸਟ ਵਿੱਚ, ਭਾਰਤੀ ਖੰਘ ਦੇ ਸਿਰਪ ਵਿੱਚ ਦੂਸ਼ਿਤ ਐਥੀਲੀਨ ਗਲਾਈਕੋਲ ਦੀ ਮੌਜੂਦਗੀ ਪਾਈ ਗਈ ਸੀ। ਮੰਤਰਾਲੇ ਨੇ ਇਕ ਬਿਆਨ ਵਿਚ ਇਹ ਵੀ ਕਿਹਾ, 'ਜਾਂਚ ਵਿਚ ਪਾਇਆ ਗਿਆ ਕਿ ਮਰੇ ਹੋਏ ਬੱਚਿਆਂ ਨੇ ਹਸਪਤਾਲ ਵਿਚ ਦਾਖਲ ਹੋਣ ਤੋਂ ਪਹਿਲਾਂ 2-7 ਦਿਨਾਂ ਤਕ ਦਿਨ ਵਿਚ 3-4 ਵਾਰ ਇਸ ਦਵਾਈ ਦਾ ਸੇਵਨ ਕੀਤਾ। ਇਸਦੀ ਮਾਤਰਾ 2.5-5 ML ਦੇ ਵਿਚਕਾਰ ਰਹੀ, ਜੋ ਬੱਚਿਆਂ ਲਈ ਦਵਾਈ ਦੀ ਮਿਆਰੀ ਖੁਰਾਕ ਤੋਂ ਵੱਧ ਹੈ। ਹਾਲਾਂਕਿ, ਬਿਆਨ ਵਿੱਚ ਸਿੱਧੇ ਤੌਰ 'ਤੇ ਦਵਾਈ ਵਿੱਚ ਕਿਸੇ ਗਲਤੀ ਦਾ ਦੋਸ਼ ਨਹੀਂ ਲਗਾਇਆ ਗਿਆ ਹੈ।
ਇਸ ਸਬੰਧ ਵਿੱਚ ਮੀਡੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਬਿਮਾਰ ਬੱਚਿਆਂ ਦੁਆਰਾ ਡਾਕ 1-ਮੈਕਸ ਕਫ ਸਿਰਪ ਬਿਨਾਂ ਡਾਕਟਰ ਦੀ ਪਰਚੀ ਤੋਂ ਲਿਆ ਗਿਆ ਤੇ ਇਸਦੇ ਨਾਲ ਓਵਰਡੋਜ਼ ਵੀ ਲਈ ਗਈ ਜਿਸ ਕਾਰਨ 21 ਬੱਚੇ ਜੋ ਗੰਭੀਰ ਸਾਹ ਦੀ ਬੀਮਾਰੀ ਤੋਂ ਪੀੜਤ ਸਨ ਉਨ੍ਹਾਂ 'ਚੋਂ 18 ਦੀ ਮੌਤ ਹੋ ਗਈ ਹੈ।
ਦੱਸ ਦਈਏ ਕਿ ਨੋਇਡਾ ਦੀ ਕੰਪਨੀ Doc-1 Max ਸੀਰਪ ਦਾ ਨਿਰਮਾਣ ਕਰਦੀ ਹੈ | ਇਸ ਸੀਰਪ ਕੰਪਨੀ ਦੀ ਵੈੱਬਸਾਈਟ 'ਤੇ ਜ਼ੁਕਾਮ ਅਤੇ ਫਲੂ ਦੇ ਲੱਛਣਾਂ ਦੇ ਇਲਾਜ ਵਜੋਂ ਵੇਚਿਆ ਜਾਂਦਾ ਹੈ। ਭਾਰਤੀ ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, "ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਉਜ਼ਬੇਕਿਸਤਾਨ ਵਿੱਚ ਸਿਹਤ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਉਜ਼ਬੇਕਿਸਤਾਨ ਵਿੱਚ ਬੱਚਿਆਂ ਦੀ ਮੌਤ ਦੀਆਂ ਰਿਪੋਰਟਾਂ ਤੋਂ ਬਾਅਦ ਅੱਗੇ ਦੀ ਜਾਂਚ ਵਿੱਚ ਸਹਾਇਤਾ ਲਈ ਤਿਆਰ ਹੈ।" ਹਾਲਾਂਕਿ ਡਾਕਟਰ-1 ਮੈਕਸ ਦੀ ਨਿਰਮਾਤਾ ਕੰਪਨੀ ਮੈਰੀਅਨ ਬਾਇਓਟੈਕ ਅਤੇ ਕੇਂਦਰੀ ਸਿਹਤ ਮੰਤਰਾਲੇ ਨੇ ਇਸ ਮਾਮਲੇ 'ਤੇ ਅਜੇ ਤੱਕ ਕੁਝ ਨਹੀਂ ਕਿਹਾ ਹੈ।
Subscribe Our Channel: ABP Sanjha https://www.youtube.com/channel/UCYGZ... Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...