ਰਿਪੁਦਮਨ ਕਤਲ ਕੇਸ ਦੀ ਜਾਂਚ ਤੇਜ਼, ਹਰ ਐਂਗਲ ਤੋਂ ਜਾਂਚ 'ਚ ਜੁਟੀ ਕੈਨੇਡਾ ਪੁਲਿਸ

ਕੈਨੇਡਾ 'ਚ ਨਾਮੀ ਸਿੱਖ ਸ਼ਖਸੀਅਅਤ ਰਿਪੁਦਮਨ ਸਿੰਘ ਮਲਿਕ ਦੇ ਕਤਲ ਦੀ ਜਾਂਚ ਤੇਜ਼ ਹੋ ਗਈ ਹੈ...ਕੈਨੇਡਾ ਪੁਲਿਸ ਹਰ ਐਂਗਲ ਤੋਂ ਮਾਮਲੇ ਦੀ ਜਾਂਚ 'ਚ ਜੁਟੀ ਹੈ....ਰਿਪੁਦਮਨ ਮਲਿਕ ਦਾ ਨਾਂਅ 1985 ਏਅਰ ਇੰਡੀਆ ਬਲਾਸਟ ਕੇਸ 'ਚ ਆਇਆ ਸੀ..ਹਾਲਾਂਕਿ 2005 ਚ ਉਹ ਬਰੀ ਹੋ ਗਏ ਸਨ....ਇਸ ਤੋਂ ਇਲਾਵਾ ਬੱਬਰ ਖਾਲਸਾ ਨਾਲ ਵੀ ਜੁੜੇ ਹੋਣ ਦੇ ਉਨਾਂ ਦੇ ਇਲਜ਼ਾਮ ਲੱਗਦੇ ਰਹੇ ਨੇ... ਭਾਰਤ ਨੇ ਉਨਾਂ ਨੂੰ ਕਈ ਸਾਲਾਂ ਤੱਕ ਬਲੈਕ ਲਿਸਟ 'ਚ ਪਾਇਆ ਸੀ... ਹਾਲਾਂਕਿ ਬਲੈਕ ਲਿਸਟ ਚੋਂ ਨਾਂਅ ਹਟਣ ਤੋਂ ਬਾਅਦ 2019 'ਚ ਉਹ ਭਾਰਤ ਦੌਰੇ 'ਤੇ ਵੀ ਆਏ ਸਨ....ਰਿਪੁਦਮਨ ਦਾ ਕਤਲ ਕਿਸੇ ਨਿੱਜੀ ਰੰਜਿਸ਼ ਨਾਲ ਕੀਤਾ ਗਿਆ ਜਾਂ ਇਸ ਪਿੱਛੇ ਕੋਈ ਹੋਰ ਵਜ੍ਹਾ ਸੀ...ਫਿਲਹਾਲ ਕੈਨੇਡਾ ਪੁਲਿਸ ਹਰ ਐਂਗਲ ਤੋਂ ਮਾਮਲੇ ਦੀ ਜਾਂਚ 'ਚ ਜੁਟੀ ਹੈ...ਰਿਪੁਦਮਨ ਤੇ ਉਨਾਂ ਦੇ ਦਫਤਰ ਨੇੜੇ ਗੋਲੀਆਂ ਚੱਲੀਆਂ ਸਨ..ਬਾਈਕ ਸਵਾਰਾਂ ਨੇ ਬੇਹੱਦ ਨਜ਼ਦੀਕ ਆਕੇ ਗੋਲੀਆਂ ਮਾਰੀਆਂ ਸਨ ਅਤੇ ਮੌਕੇ ਤੇ ਹੀ ਉਨਾਂ ਦਮ ਤੋੜ ਦਿੱਤਾ ਸੀ

JOIN US ON

Telegram
Sponsored Links by Taboola