ਅਮਰੀਕੀ ਹਾਊਸ 'ਚ ਗਰਭਪਾਤ 'ਤੇ ਪਾਬੰਦੀ ਖਿਲਾਫ ਮਤਾ ਪਾਸ

Continues below advertisement

ਅਮਰੀਕੀ ਸੁਪਰੀਮ ਕੋਰਟ ਵੱਲੋਂ ਗਰਭਪਾਤ ਤੇ ਲਗਾਏ ਬੈਨ ਦੇ ਫੈਸਲੇ ਖਿਲਾਫ ਅਮਰੀਕਾ ਦੇ ਹੇਠਲੇ ਸਦਨ ਚ ਮਤਾ ਪਾਸ ਕੀਤਾ ਗਿਆ...ਮਤਾ ਦੇ ਹੱਕ ਚ 219 ਵੋਟਾਂ ਪਈਆਂ ਅਤੇ ਵਿਰੋਧ ਚ 210 ਵੋਟਾਂ ਪਈਆਂ... 219 ਵੋਟਾਂ ਨਾਲ ਮਤਾ ਹੇਠਲੇ ਸਦਨ ਚੋਂ ਪਾਸ ਹੋ ਗਿਆ...ਹਾਲਾਂਕਿ ਅਮਰੀਕੀ ਸੀਨੇਟ ਯਾਨੀ ਉਪਰਲੇ ਸਦਨ ਚ ਇਸ ਮਤੇ ਦੇ ਪਾਸ ਹੋਣ ਦੀ ਉਮੀਦ ਘੱਟ ਹੈ....ਅਮਰੀਕੀ ਸੰਸਦ ਦੇ ਬਾਹਰ ਗਰਭਪਾਤ ਤੇ ਬੈਨ ਖਿਲਾਫ ਪ੍ਰਦਰਸ਼ਨ ਵੀ ਹੋਇਆ....ਦਰਅਸਲ ਅਮਰੀਕਾ ਸੁਪਰੀਮ ਕਰੋਟ ਨੇ ਗਰਭਪਾਤ ਤੇ ਬੈਨ ਲੱਗ ਲਿਆ...ਸੁਪਰੀਮ ਕੋਰਟ ਨੇ 50 ਸਾਲ ਪੁਰਾਣਾ ਫੈਸਲਾ ਪਲਟਦਿਆਂ ਗਰਭਪਾਤ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ....ਬਾਈਡਨ ਸਰਕਾਰ ਨੇ ਫੈਸਲੇ ਖਿਲਾਫ ਸੰਘਰਸ਼ ਦਾ ਐਲਾਨ ਕੀਤਾ ਸੀ.... ਫਿਲਹਾਲ ਹੇਠਲੇ ਸਦਨ ਚ ਮਤਾ ਪਾਸ ਹੋ ਗਿਆ...ਹੁਣ ਚੁਣੌਤੀ ਉਪਰਲੇ ਸਦਨ ਚ ਮਤਾ ਪਾਸ ਕਰਵਾਉਣ ਦੀ ਹੈ...ਉਧਰ ਗਰਭਪਾਤ ਤੇ ਬੈਨ ਤੋਂ ਬਾਅਦ ਪੂਰੇ ਅਮਰੀਕਾ ਚ ਔਰਤਾਂ ਵੱਲੋਂ ਵੱਡੇ ਪੱਧਰ ਤੇ ਪ੍ਰਦੜਸ਼ਨ ਕੀਤੇ ਜਾ ਰਹੇ ਨੇ

Continues below advertisement

JOIN US ON

Telegram