ਲਗਾਤਾਰ ਵੱਧ ਰਹੀਆਂ Shooting ਦੀਆਂ ਘਟਨਾਵਾਂ ਕਰਕੇ ਗੰਨ ਕਲਚਰ 'ਤੇ ਸਖ਼ਤ ਹੋਈ US Vice President Kamala Harris ਨੇ ਕਿਹਾ,,,
Continues below advertisement
US Vice President Kamala Harris: ਲਗਾਤਾਰ ਗੋਲੀਬਾਰੀ ਦੀਆਂ ਵਾਰਦਾਤਾਂ ਨਾਲ ਅਮਰੀਕਾ 'ਚ ਸੋਗ ਦੀ ਲਹਿਰ ਹੈ। ਗੋਲੀਬਾਰੀ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਵਾਈਟ ਹਾਊਸ 'ਤੇ ਲੱਗੇ ਅਮਰੀਕੀ ਕੌਮੀ ਝੰਡੇ ਨੂੰ ਝੁਕਾਇਆ ਗਿਆ। ਇਸ ਦੇ ਨਾਲ ਹੀ ਗੰਨ ਕਲਚਰ 'ਤੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਸਖ਼ਤ ਬਿਆਨ ਦਿੱਤਾ ਹੈ। ਕਮਲਾ ਨੇ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਗੋਲੀਬਾਰੀ ਦੀਆਂ ਵਾਰਦਾਤਾਂ ਚਿੰਤਾ ਦਾ ਵਿਸ਼ਾ ਅਤੇ ਗੰਨ ਕਲਚਰ 'ਤੇ ਸਖਤੀ ਨਾਲ ਨਕੇਲ ਪਾਉਣ ਦੀ ਲੋੜ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਅਮਰੀਕੀ ਸੁਪਰੀਮ ਕੋਰਟ ਨੇ ਨਿਊਯਾਰਕ ਦਾ ਬੰਦੂਕ ਕਾਨੂੰਨ ਰੱਦ ਕਰ ਦਿੱਤਾ। ਭੀੜ 'ਚ ਬੰਦੂਕ ਲੈਕੇ ਚੱਲਣ ਨੂੰ ਅਮਰੀਕਾ ਦੀ ਸੁਪਰੀਮ ਕੋਰਟ ਨੇ ਲੋਕਾਂ ਦਾ ਮੁੱਢਲਾ ਅਧਿਕਾਰ ਕਰਾਰ ਦਿੱਤਾ ਸੀ। ਬਾਈਡਨ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਦੀ ਅਲੋਚਨਾ ਕਰ ਚੁੱਕੀ ਹੈ।
Continues below advertisement
Tags :
US International News Gun Culture US Supreme Court Shooting Incidents US National Flag Vice President Kamala Harris