ਦੁਨੀਆ ਭਰ 'ਚ 24 ਘੰਟਿਆਂ 'ਚ ਆਏ 2 ਲੱਖ 51 ਹਜ਼ਾਰ ਨਵੇਂ ਕੇਸ

ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਕੋਰੋਨਾ ਵਾਇਰਸ ਦੇ ਕੇਸ ਅਜੇ ਵੀ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ 'ਚ ਕੌਮਾਂਤਰੀ ਪੱਧਰ 'ਤੇ ਦੋ ਲੱਖ, 51 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਦੋ ਲੱਖ 27 ਹਜ਼ਾਰ ਲੋਕ ਠੀਕ ਹੋਏ ਹਨ। ਇਸ ਦੌਰਾਨ 3,873 ਲੋਕਾਂ ਦੀ ਮੌਤ ਹੋਈ ਹੈ।ਦੁਨੀਆਂ ਭਰ 'ਚ ਹੁਣ ਤਕ ਤਿੰਨ ਕਰੋੜ, 32 ਲੱਖ ਲੋਕ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ। ਇਨ੍ਹਾਂ 'ਚੋਂ 10 ਲੱਖ ਦੋ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਦੀ ਗੱਲ ਇਹ ਹੈ ਕਿ ਦੋ ਕਰੋੜ, 46 ਲੱਖ ਲੋਕ ਠੀਕ ਹੋ ਚੁੱਕੇ ਹਨ। ਇਸ ਦੇ ਬਾਵਜੂਦ ਵਿਸ਼ਵ ਭਰ 'ਚ 76 ਲੱਖ ਐਕਟਿਵ ਕੇਸ ਹਨ।

JOIN US ON

Telegram
Sponsored Links by Taboola