ਕਟਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ

Continues below advertisement
ਸੰਸਾਰ ਦੀ ਸੱਭ ਤੋਂ ਵੱਡੀ ਅਸਾਵੀਂ ਜੰਗ ਜੋ ਰੋਪੜ ਤੋਂ ਥੋੜੀ ਦੂਰ ਪੱਛਮ ਵੱਲ ਚਮੌਕਰ ਦੀ ਕੱਚੀ ਗੜ੍ਹੀ ਵਿਖੇ ਲੜੀ ਗਈ। ਇਸ ਜੰਗ 'ਚ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਪਾ ਕੇ ਸੰਸਾਰ ਨੂੰ ਇਕ ਨਵੀਂ ਸੇਧ ਦਿੱਤੀ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਉਮਰ ਉਸ ਸਮੇਂ 17 ਸਾਲ ਦੇ ਕਰੀਬ ਸੀ ਤੇ ਛੋਟੇ ਵੀਰ ਜੁਝਾਰ ਸਿੰਘ ਦੀ ਉਮਰ ਕਰੀਬ 14 ਸਾਲ ਦੀ ਸੀ, ਪਰ ਤੀਰ ਅੰਦਾਜ਼ੀ, ਨੇਜ਼ਾਬਾਜ਼ੀ ਤੇ ਤਲਵਾਰ ਚਲਾਉਣ 'ਚ ਨਿਪੁੰਨਤਾ, ਵੱਡੇ-ਵੱਡੇ ਯੋਧਿਆਂ ਤੋਂ ਕਿਤੇ ਅੱਗੇ ਸੀ।

ਚੜ੍ਹਦੀ ਉਮਰ 'ਚ ਨੌਜਵਾਨ ਹੁੰਦਿਆਂ ਹੀ ਅਪਣੀ ਲਿਆਕਤ, ਸਿਆਣਪ, ਦਲੇਰੀ ਤੇ ਸੂਰਬੀਰਤਾ ਦੇ ਉਹ ਜੌਹਰ ਵਿਖਾਏ ਕਿ ਦੁਨੀਆਂ 'ਚ ਅਮਿੱਟ ਯਾਦਾਂ ਛੱਡ ਗਏ। ਦਸਮ ਪਾਤਸ਼ਾਹ ਵੱਲੋਂ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਜਦੋਂ ਮੁਗ਼ਲ ਹਕੂਮਤ ਤੱਕ ਇਹ ਗੱਲ ਪਹੁੰਚ ਗਈ ਕਿ ਸਿੱਖਾਂ ਦੇ ਗੁਰੂ ਚਮਕੌਰ ਦੀ ਕੱਚੀ ਗੜ੍ਹੀ 'ਚ ਬਿਰਾਜਮਾਨ ਹਨ। ਮੁਗ਼ਲਾਂ ਦੀ ਦਸ ਲੱਖ ਫ਼ੌਜ ਨੇ ਚਮਕੌਰ ਦੀ ਗੜ੍ਹੀ ਨੂੰ ਘੇਰ ਲਿਆ।
Continues below advertisement

JOIN US ON

Telegram